ਕੇਕ ਖਾਣ ਦਾ ਮਜ਼ਾ ਬਹੁਤ ਹੀ ਵੱਖਰਾ ਹੈ। ਕਿਸੇ ਦੇ ਜਨਮ ਦਿਨ 'ਚ ਕੇਕ ਦੇਖ ਕੇ ਜੀ ਲਲਚਾ ਜਾਣਾ ਫਿਰ ਕਦੇ ਕਾਲਜ ਤੋਂ ਆਉਂਦੇ ਸਮੇਂ ਬੈਕਰੀ 'ਚ ਰੱਖਿਆ ਬਲੈਕ ਚਾਕਲੇਟੀ ਕੇਕ ਦੇਖ ਕੇ ਮੂੰਹ 'ਚੋਂ ਪਾਣੀ ਆ ਜਾਣਾ ਬਹੁਤ ਹੀ ਆਮ ਜਿਹੀ ਗੱਲ ਹੈ। ਕੇਕ ਖਾਣ ਦਾ ਮੌਕਾ ਕਦੇ ਨਹੀਂ ਛੱਡਣਾ ਚਾਹੀਦਾ। ਜੇਕਰ ਤੁਸੀਂ ਵੀ ਮਿੱਠ ਦੇ ਸ਼ੌਕੀਨ ਹੋ ਅਤੇ ਤੁਹਾਨੂੰ ਹਰ ਤਰ੍ਹਾਂ ਦੇ ਕੇਕ ਚੰਗੇ ਲੱਗਦੇ ਹਨ, ਤਾਂ ਹੌਟ ਮਿਲਕ ਕੇਕ ਜ਼ਰੂਰ ਅਜ਼ਮਾਓ।
ਸਮੱਗਰੀ:-
ਆਂਡੇ-4
ਖੰਡ-2 ਕੱਪ
ਵੈਨੀਲਾ ਪਾਊਡਰ- 1 ਚਮਚ
ਮੈਦਾ- 2
ਬੇਕਿੰਗ ਪਾਊਡਰ- 2
ਦੁੱਧ-1 ਕੱਪ
ਬਟਰ ਕਿਊਬ- 10 ਚਮਚ
ਵਿਧੀ:-
ਸਭ ਤੋਂ ਪਹਿਲਾਂ ਇਕ ਵੱਡੇ ਜਿਹੇ ਭਾਂਡੇ 'ਚ ਆਂਡਿਆਂ ਨੂੰ ਚੰਗੀ ਤਰ੍ਹਾਂ ਫੈਂਟ ਲਓ। ਉਸ ਤੋਂ ਬਾਅਦ ਇਸ 'ਚ ਖੰਡ ਪਾ ਕੇ ਦੁਬਾਰਾ ਫੈਂਟ ਲਓ। ਫਿਰ ਇਸ 'ਚ ਵੈਨੀਲਾ ਪਾਓ। ਉਸ ਤੋਂ ਬਾਅਦ ਇਸ 'ਚ ਮੈਦਾ ਅਤੇ ਬੇਕਿੰਗ ਪਾਊਡਰ ਪਾ ਕੇ ਘੋਲ ਤਿਆਰ ਕਰੋ। ਇਸ ਨੂੰ ਉਦੋਂ ਤੱਕ ਫੈਂਟੋ ਜਦੋਂ ਤੱਕ ਇਹ ਘੋਲ ਮੁਲਾਇਮ ਨਾ ਹੋ ਜਾਵੇ। ਇਕ ਛੋਟੇ ਜਿਹੇ ਪੈਨ 'ਚ ਦੁੱਧ ਅਤੇ ਬਟਰ ਗਰਮ ਕਰੋ। ਇਸ ਨੂੰ ਮੈਦੇ ਵਾਲੇ ਘੋਲ 'ਚ ਪਾਓ ਅਤੇ ਫੈਂਟ ਲਓ।
ਘੋਲ ਜ਼ਿਆਦਾ ਗਾੜਾ ਨਹੀਂ ਹੋਣਾ ਚਾਹੀਦਾ। ਘੋਲ ਨੂੰ ਗ੍ਰੀਸ ਲੱਗੇ ਬੇਕਿੰਗ ਪੈਨ 'ਚ ਪਾਓ। ਬੈਕਿੰਗ ਪੈਨ ਨੂੰ ਓਵਨ 'ਚ 350 ਡਿਗਰੀ 'ਤੇ ਰੱਖੋ। ਜਦੋਂ ਕੇਕ ਪੱਕ ਜਾਵੇ ਤਾਂ ਇਸ 'ਚ ਟੂਥਪਿਕ ਪਾ ਕੇ ਚੈੱਕ ਕਰੋ ਕਿ ਕੇਕ ਪੱਕ ਗਿਆ ਹੈ ਜਾਂ ਨਹੀਂ। ਫਿਰ ਕੇਕ ਨੂੰ ਕੁਝ ਦੇਰ ਰੂਮ ਟੰਪਰੇਚਰ 'ਤੇ ਠੰਡਾ ਹੋਣ ਦਿਓ ਅਤੇ ਫਿਰ ਇਸ ਨੂੰ ਚਾਕੂ ਨਾਲ ਕੱਟ ਕੇ ਕੌਫੀ ਦੇ ਨਾਲ ਖਾਓ।
ਮਜ਼ਾ ਲਓ ਆਂਡੇ ਅਤੇ ਆਲੂ ਸਾਲਨ ਦਾ
NEXT STORY