ਦਾਲ ਤਾਂ ਹਰ ਘਰ 'ਚ ਬਣਾਈ ਜਾਂਦੀ ਹੈ। ਦਾਲ ਬਣਾਉਣ ਦਾ ਤਰੀਕਾ ਸਾਰੇ ਘਰਾਂ 'ਚ ਵੱਖ-ਵੱਖ ਹੁੰਦਾ ਹੈ। ਦਾਲ ਚੌਲ ਬਹੁਤ ਹੀ ਸੁਆਦ ਲੱਗਦੇ ਹਨ। ਜੇਕਰ ਤੁਸੀਂ ਵੀ ਦਾਲ ਚੌਲ ਖਾਣ ਦੇ ਦੀਵਾਨੇ ਹੋ ਤਾਂ ਤੁਸੀਂ ਪੰਜਾਬੀ ਦਾਲ ਤੜਕਾ ਬਣਾ ਸਕਦੇ ਹੋ। ਦਾਲ 'ਚ ਜੇਕਰ ਥੋੜ੍ਹਾ ਤੜਕਾ ਲਗਾ ਦਿੱਤਾ ਜਾਵੇ ਤਾਂ ਤੁਹਾਨੂੰ ਇਸ ਦੇ ਨਾਲ ਸਬਜ਼ੀ ਦੀ ਲੋੜ ਨਹੀਂ ਪਵੇਗੀ। ਅੱਜ ਅਸੀਂ ਤੁਹਾਨੂੰ ਪੰਜਾਬੀ ਦਾਲ ਤੜਕਾ ਬਣਾਉਣਾ ਸਿਖਾਵਾਂਗੇ।
ਸਮੱਗਰੀ:-
ਮਸੂਰ ਦਾਲ- 1/2 ਕੱਪ
ਅਰਹਰ ਦਾਲ- 1 ਕੱਪ
ਟਮਾਟਰ- 2
ਅਦਰਕ- 1/2 ਕੱਪ
ਪਿਆਜ- 1 ਕੱਟਿਆ ਹੋਇਆ
ਹਲਦੀ- 1 ਚੁਟਕੀ
ਹਰੀ ਮਿਰਚ- 2 ਕੱਟੀਆਂ ਹੋਈਆਂ
ਸੁੱਕੀ ਲਾਲ ਮਿਰਚ- 2
ਹੀਂਗ- 1 ਚੁਟਕੀ
ਤੇਜ਼ ਪੱਤਾ- 1
ਜੀਰਾ- 1 ਚਮਚ
ਰਾਈ- 1/2 ਛੋਟਾ ਚਮਚ
ਘਿਓ- 3 ਚਮਚ
ਤੇਲ- 1 ਚਮਚ
ਧਨੀਏ ਦੇ ਪੱਤੇ- 2
ਨਮਕ ਸੁਆਦ ਅਨੁਸਾਰ
ਵਿਧੀ:-
ਸਭ ਤੋਂ ਪਹਿਲਾਂ ਪ੍ਰੈੱਸ਼ਰ ਕੁੱਕਰ 'ਚ ਤੇਲ ਗਰਮ ਕਰੋ। ਉਸ ਤੋਂ ਬਾਅਦ ਇਸ 'ਚ ਕੱਟੇ ਹੋਏ ਪਿਆਜ ਪਾਓ। ਜਦੋਂ ਪਿਆਜ ਭੁੱਜ ਜਾਣ ਤਾਂ ਇਸ 'ਚ ਬਾਰੀਕ ਕੱਟਿਆ ਅਦਰਕ ਪਾਓ। ਉਸ ਤੋਂ ਕੁਝ ਦੇਰ ਬਾਅਦ ਕੱਟੇ ਹੋਏ ਟਮਾਟਰ ਪਾਓ। ਉਸ ਤੋਂ ਬਾਅਦ ਨਮਕ ਪਾ ਕੇ ਉਸ 'ਚ ਦਾਲ ਪਾਓ। ਹੁਣ 3 ਕੱਪ ਪਾਣੀ ਅਤੇ ਹਲਦੀ ਪਾ ਕੇ ਪ੍ਰੈੱਸ਼ਰ ਕੁੱਕਰ ਦਾ ਢੱਕਣ ਲਗਾ ਦਿਓ। ਇਸ ਨੂੰ ਤਿੰਨ ਸੀਟੀ ਆਉਣ 'ਤੇ ਪਕਾਓ। ਅੱਗ ਨੂੰ ਹੌਲੀ ਰਹਿਣ ਦਿਓ।
ਹੁਣ ਇਕ ਪੈਨ ਲਓ। ਉਸ 'ਚ ਥੋੜ੍ਹਾ ਘਿਓ ਪਾਓ, ਜਦੋਂ ਘਿਓ ਗਰਮ ਹੋ ਜਾਵੇ ਤਾਂ ਉਸ 'ਚ ਹੀਂਗ, ਜੀਰਾ, ਸੁੱਕੀ ਲਾਲ ਮਿਰਚ ਅਤੇ ਤੇਜ਼ ਪੱਤਾ ਪਾਓ। ਫਿਰ 30 ਸੈਕਿੰਡ ਤੋਂ ਬਾਅਦ ਉਸ 'ਚ ਰਾਈ ਅਤੇ ਹਰੀ ਮਿਰਚ ਪਾ ਕੇ ਹਿਲਾਓ। ਹੁਣ ਇਸ 'ਚ ਪਕਾਈ ਹੋਈ ਦਾਲ ਪਾ ਦਿਓ। ਦਾਲ ਨੂੰ ਥੋੜ੍ਹਾ ਉਬਾਲ ਦਿਓ। ਦਾਲ ਨੂੰ ਖਾਣ ਤੋਂ ਪਹਿਲਾਂ ਉਸ 'ਚ ਨਮਕ ਟੇਸਟ ਕਰ ਲਓ।
ਸਿਰਫ 20 ਮਿੰਟ 'ਚ ਪਤਾ ਲੱਗੇਗਾ ਡੇਂਗੂ ਹੈ ਜਾਂ ਨਹੀਂ
NEXT STORY