ਚਿਕਨ ਖਾਣ ਵਾਲਿਆਂ ਲਈ ਚਿਕਨ ਦੀ ਹਰ ਡਿਸ਼ ਬਹੁਤ ਹੀ ਸੁਆਦ ਲੱਗਦੀ ਹੈ। ਜੇਕਰ ਚਿਕਨ ਨੂੰ ਆਲੂ ਨਾਲ ਪਕਾਇਆ ਜਾਵੇ ਤਾਂ ਸੋਚੋ ਇਸ ਦਾ ਸੁਆਦ ਕਿੰਨਾ ਵਧੀਆ ਲੱਗੇਗਾ। ਜੇਕਰ ਤੁਸੀਂ ਚਿਕਨ ਅਤੇ ਆਲੂ ਦੋਵਾਂ ਹੀ ਚੀਜ਼ਾਂ ਨੂੰ ਪਸੰਦ ਕਰਦੇ ਹੋ ਤਾਂ ਇਸ ਨੂੰ ਇਕੱਠੇ ਪਕਾ ਸਕਦੇ ਹੋ। ਚਿਕਨ ਅਤੇ ਆਲੂ ਕਰੀ ਇਕ ਸਪਾਇਸੀ ਸਬਜ਼ੀ ਹੈ ਜਿਸ ਨੂੰ ਪਕਾਉਣ ਲਈ ਤੁਹਾਨੂੰ ਥੋੜ੍ਹਾ ਜਿਹਾ ਸਮਾਂ ਲੱਗੇਗਾ।
ਸਮੱਗਰੀ:-
ਬੋਨਲੈੱਸ ਚਿਕਨ- 1/2 ਕਿਲੋ
ਸਾਬਤ ਧਨੀਆ- 1 ਚਮਚ
ਰਾਈ- 1 ਚਮਚ
ਲੌਂਗ- 3
ਤੇਜ਼ ਪੱਤਾ- 2
ਹਰੀ ਇਲਾਇਚੀ- 4
ਹਲਦੀ ਪਾਊਡਰ- 1 ਚਮਚ
ਮਿਰਚ ਪਾਊਡਰ- 1 ਚਮਚ
ਧਨੀਆ ਪਾਊਡਰ- 1 ਚਮਚ
ਲਸਣ ਅਤੇ ਅਦਰਕ ਪੇਸਟ- 1 ਚਮਚ
ਪਿਆਜ- 1 ਕੱਟਿਆ ਹੋਇਆ
ਆਲੂ-1 ਕੱਟਿਆ ਹੋਇਆ
ਨਮਕ ਸੁਆਦ ਅਨੁਸਾਰ
ਹਰੀ ਮਿਰਚ- 1
ਧਨੀਆ ਪੱਤੇ- 1 ਗੁੱਛਾ
ਪਾਣੀ
ਵਿਧੀ:-
ਸਭ ਤੋਂ ਪਹਿਲਾਂ ਇਕ ਪੈਨ 'ਚ ਤੇਲ ਪਾ ਕੇ ਗਰਮ ਕਰੋ। ਫਿਰ ਉਸ 'ਚ ਰਾਈ, ਤੇਜ਼ ਪੱਤਾ ਅਤੇ ਇਲਾਇਚੀ ਪਾਓ। ਫਰਾਈ ਕਰਨ ਤੋਂ ਬਾਅਦ ਹਲਦੀ ਪਾਊਡਰ, ਮਿਰਚ ਪਾਊਡਰ, ਜੀਰਾ ਪਾਊਡਰ ਅਤੇ ਧਨੀਆ ਪਾਊਡਰ ਪਾਓ। ਹੁਣ ਪੈਨ 'ਚ ਅਦਰਕ ਅਤੇ ਲਸਣ ਦਾ ਪੇਸਟ ਪਾ ਕੇ ਹਿਲਾਓ। ਉਸ ਤੋਂ ਬਾਅਦ ਕੱਟਿਆ ਹੋਇਆ ਪਿਆਜ ਅਤੇ ਕੱਟੇ ਹੋਏ ਆਲੂ ਪਾਓ। ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਹਿਲਾਓ ਅਤੇ ਪੈਨ ਨੂੰ ਢੱਕ ਕੇ ਰੱਖੋ। ਜਦੋਂ ਮਸਾਲਾ ਪੱਕ ਜਾਵੇ ਤਾਂ ਉਸ 'ਚ ਬੋਨਲੈੱਸ ਚਿਕਨ ਦੇ ਪੀਸ ਪਾ ਕੇ ਹਿਲਾਓ। ਹੁਣ ਨਮਕ ਪਾ ਕੇ ਫਿਰ ਤੋਂ ਉਸ ਨੂੰ 10 ਮਿੰਟ ਤੱਕ ਢੱਕ ਕੇ ਰੱਖੋ। 10 ਮਿੰਟ ਬਾਅਦ ਇਸ 'ਚ ਕੱਟੇ ਹੋਏ ਟਮਾਟਰ, ਥੋੜ੍ਹਾ ਪਾਣੀ ਪਾ ਕੇ 10 ਮਿੰਟ ਤੱਕ ਪਕਾਓ। ਉਸ ਤੋਂ ਬਾਅਦ ਇਸ 'ਚ ਕੱਟੀ ਹੋਈ ਹਰੀ ਮਿਰਚ ਅਤੇ ਧਨੀਆ ਪਾ ਕੇ ਗਾਰਨਿਸ਼ ਕਰੋ। ਹੁਣ ਚਿਕਨ ਨੂੰ 5 ਮਿੰਟ ਲਈ ਪੱਕ ਜਾਣ ਦਿਓ ਅਤੇ ਜਦੋਂ ਬਣ ਕੇ ਤਿਆਰ ਹੋ ਜਾਵੇ ਤਾਂ ਅੱਗ ਨੂੰ ਬੰਦ ਕਰ ਦਿਓ।
ਨੀਂਦ ਨਾ ਆਉਣ ਦਾ ਕਿਤੇ ਇਹ ਕਾਰਨ ਤਾਂ ਨਹੀਂ
NEXT STORY