ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜਿੰਨਾ ਜ਼ਿਆਦਾ ਸਮਾਂ ਬੱਚੇ ਇਲੈਕਟਰੋਨਿਕ ਉਪਕਰਨਾਂ ਵਰਗੇ ਟੈਬਲੇਟ ਅਤੇ ਸਮਾਰਟਫੋਨ ਵਰਤੋਂ ਕਰਨ 'ਚ ਬਿਤਾਉਂਦੇ ਹਨ, ਉਨ੍ਹਾਂ ਦੀ ਨੀਂਦ ਨੂੰ ਓਨਾ ਹੀ ਨੁਕਸਾਨ ਪਹੁੰਚਦਾ ਹੈ।
ਇਹ ਅਧਿਐਨ 16 ਤੋਂ 19 ਸਾਲ ਦੇ ਲਗਭਗ 10,000 ਨੌਜਵਾਨਾਂ 'ਤੇ ਕੀਤਾ ਗਿਆ ਹੈ। ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਇਨ੍ਹਾਂ ਉਪਕਰਨਾਂ ਦੇ ਨਾਲ ਦੋ ਘੰਟੇ ਤੋਂ ਜ਼ਿਆਦਾ ਸਮਾਂ ਬਿਤਾਉਣਾ ਨੀਂਦ ਨਹੀਂ ਆਉਣ ਜਾਂ ਘੱਟ ਨੀਂਦ ਆਉਣ ਦੇ ਕਾਰਨ ਬਣ ਸਕਦੇ ਹਨ। ਨੋਰਵੇ ਦੇ ਲਗਭਗ ਸਾਰੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਸੌਣ ਤੋਂ ਠੀਕ ਪਹਿਲਾਂ ਇਨ੍ਹਾਂ ਉਪਕਰਨਾਂ ਦੀ ਵਰਤੋਂ ਕਰਦੇ ਹਨ।
ਜ਼ਿਆਦਾਤਰ ਨੌਜਵਾਨਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਪੰਜ ਘੰਟੇ ਤੋਂ ਘੱਟ ਨੀਂਦ ਆਉਂਦੀ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਿੰਨਾ ਸਮਾਂ ਇਨ੍ਹਾਂ ਉਪਕਰਨਾਂ ਨੂੰ ਵਰਤੋਂ ਕਰਨ 'ਚ ਬਿਤਾਉਂਦੇ ਹਨ ਤਾਂ ਸਾਹਮਣੇ ਆਇਆ ਕਿ ਜ਼ਿਆਦਾਤਰ ਲੜਕੀਆਂ ਸਾਢੇ ਪੰਜ ਘੰਟੇ ਟੀ.ਵੀ. ਦੇਖਣ, ਕੰਪਿਊਟਰ ਜਾਂ ਸਮਾਰਟਫੋਨ ਦੀ ਵਰਤੋਂ ਕਰਨ 'ਚ ਬਿਤਾਉਂਦੀਆਂ ਹਨ ਜਦੋਂ ਕਿ ਲੜਕੇ ਉਨ੍ਹਾਂ ਤੋਂ ਥੋੜ੍ਹਾ ਜ਼ਿਆਦਾ ਯਾਨੀ ਛੇ ਤੋਂ ਸੱਤ ਘੰਟੇ ਇਨ੍ਹਾਂ ਉਪਕਰਨਾਂ ਦੀ ਵਰਤੋਂ ਕਰਦੇ ਹਨ।
ਇੰਝ ਬਣਾਓ ਪੰਜਾਬੀ ਦਾਲ ਤੜਕਾ
NEXT STORY