ਮੇਕਅਪ 'ਚ ਸਭ ਤੋਂ ਮਹਤੱਵਪੂਰਨ ਸਥਾਨ ਰੱਖਣ ਵਾਲੀ ਲਿਪਸਟਿਕ ਜ਼ਿਆਦਾਤਰ ਔਰਤਾਂ ਦੀ ਪਸੰਦੀਦਾ ਹੁੰਦੀ ਹੈ ਪਰ ਸਮੱਸਿਆ ਇਹ ਆਉਂਦੀ ਹੈ ਕਿ ਲਿਪਸਟਿਕ ਬੁੱਲ੍ਹਾਂ 'ਤੇ ਜ਼ਿਆਦਾ ਦੇਰ ਤੱਕ ਟਿਕੀ ਨਹੀਂ ਰਹਿੰਦੀ। ਲਿਪਸਟਿਕ ਦਾ ਸ਼ੇਡ ਸਕਿੰਨ ਟੋਨ ਨਾਲ ਬਿਲਕੁੱਲ ਮੈਚ ਕਰਦਾ ਹੋਣਾ ਚਾਹੀਦਾ ਤਾਂ ਹੀ ਤਾਂ ਉਹ ਤੁਹਾਡੇ ਬੁੱਲ੍ਹਾਂ 'ਤੇ ਸੋਹਣੀ ਲੱਗੇਗੀ। ਜੇਕਰ ਤੁਸੀਂ ਬੁੱਲ੍ਹਾਂ 'ਤੇ ਲਿਪਸਟਿਕ ਜ਼ਿਆਦਾ ਸਮੇਂ ਲਈ ਟਿਕਾ ਕੇ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਬੁੱਲ੍ਹਾਂ 'ਤੇ ਲਗਾਉਣ ਨਾਲ ਪਹਿਲਾਂ ਪ੍ਰਿਟੋਲਿਯਮ ਜੈਲੀ ਲਗਾ ਲਓ। ਇਸ ਤਰ੍ਹਾਂ ਨਾਲ ਉਹ ਜ਼ਿਆਦਾ ਸਮੇਂ ਤੱਕ ਬੁੱਲ੍ਹਾਂ 'ਤੇ ਟਿੱਕੀ ਰਹੇਗੀ। ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਟਿਪਸ ਹਨ ਜਿਸ ਨਾਲ ਤੁਹਾਡੇ ਬੁੱਲ੍ਹਾਂ 'ਤੇ ਲਿਪਸਟਿਕ ਜ਼ਿਆਦਾ ਸਮੇਂ ਤੱਕ ਟਿੱਕੀ ਰਹੇਗੀ।
1. ਜੇਕਰ ਤੁਸੀਂ ਚਾਹੁੰਦੇ ਹਨ ਕਿ ਤੁਹਾਡੀ ਲਿਪਸਟਿਕ ਜ਼ਿਆਦਾ ਦੇਰ ਤੱਕ ਟਿੱਕੀ ਰਹੇ ਹਾਂ ਲਗਾਉਣ ਤੋਂ ਇਕ ਰਾਤ ਪਹਿਲਾਂ ਉਸ ਨੂੰ ਫਰਿਜ਼ 'ਚ ਰੱਖ ਦਿਓ। ਐਕਸਪਰਟ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਲਿਪਸਟਿਕ ਲੰਬੇ ਸਮੇਂ ਤੱਕ ਬੁੱਲ੍ਹਾਂ 'ਤੇ ਟਿੱਕੀ ਰਹਿੰਦੀ ਹੈ।
2. ਸਹੀ ਤਰ੍ਹਾਂ ਦਾ ਬੇਸ ਲਗਾਉਣ ਲਈ ਤੁਹਾਨੂੰ ਬੁੱਲ੍ਹਾਂ 'ਤੇ ਹਲਕਾ ਜਿਹਾ ਪਾਊਡਰ ਲਗਾਉਣਾ ਚਾਹੀਦਾ ਹੈ। ਪਾਊਡਰ ਲੱਗੇ ਬੁੱਲ੍ਹਾਂ 'ਤੇ ਲਿਪਸਟਿਕ ਲਗਾਓ। ਅਜਿਹਾ ਕਰਨ ਤੋਂ ਬਾਅਦ ਜੇਕਰ ਤੁਸੀਂ ਇਕ ਕੱਪ ਕੌਫੀ ਪੀਂਦੇ ਹੋ ਤਾਂ ਵੀ ਤੁਹਾਡੀ ਲਿਪਸਟਿਕ ਨਹੀਂ ਉਤਰੇਗੀ।
3. ਮੋਟੇ ਬੁੱਲ੍ਹਾਂ 'ਤੇ ਡਾਰਕ ਰੰਗ ਦੀ ਲਿਪਸਟਿਕ ਬਹੁਤ ਵਧੀਆ ਲੱਗਦੀ ਹੈ ਅਤੇ ਇਸ ਨਾਲ ਬੁੱਲ੍ਹ ਜ਼ਿਆਦਾ ਸੁੰਦਰ ਅਤੇ ਗੁਲਾਬੀ ਦਿਖਾਈ ਦਿੰਦੇ ਹਨ।
4. ਜੇਕਰ ਤੁਹਾਨੂੰ ਬੁੱਲ੍ਹਾਂ 'ਤੇ ਉਭਾਰ ਦਿਖਾਉਣਾ ਹੈ ਤਾਂ ਉਸ ਦੇ ਕਿਨਾਰੇ 'ਤੇ ਪਤਲੀ ਲਿਪ ਲਾਈਨਰ ਲਗਾ ਕੇ ਉਸ ਨੂੰ ਬੁੱਲ੍ਹਾਂ ਦੇ ਨਾਲ ਭਰ ਲਓ।
5. ਬਜ਼ੁਰਗ ਔਰਤਾਂ ਲਈ ਇਹ ਟਿਪਸ ਇਹ ਹੈ ਕਿ ਜੇਕਰ ਉਨ੍ਹਾਂ ਨੂੰ ਲਿਪਸਟਿਕ ਲਗਾਉਣੀ ਹੈ ਤਾਂ ਉਹ ਬੋਲਡ ਅਤੇ ਡਾਰਕ ਲਿਪਸਟਿਕ ਨਾ ਲਗਾਓ। ਲਿਪਸਟਿਕ ਦੇ ਦੋ ਸ਼ੇਡਸ ਨੂੰ ਕਦੇ ਨਹੀਂ ਮਿਲਾ ਕੇ ਲਗਾਉਣਾ ਚਾਹੀਦਾ ਹੈ।
ਔਰਤਾਂ ਦਾ ਦੋਸਤੀ ਤੇ ਮਰਦਾਂ ਦਾ ਰਹਿੰਦਾ ਹੈ ਸੈਕਸ 'ਤੇ ਧਿਆਨ
NEXT STORY