* ਰਸੋਈ ਘਰ ਵਿਚ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਤਾਂ ਜੋ ਹੱਥਾਂ ਵਿਚ ਲੱਗੇ ਕੀਟਾਣੂ ਭੋਜਨ ਨੂੰ ਦੂਸ਼ਿਤ ਨਾ ਕਰਨ।
* ਡੱਬਾਬੰਦ ਭੋਜਨ ਪਦਾਰਥ ਦੇ ਡੱਬੇ ਨੂੰ ਉਦੋਂ ਤੱਕ ਨਾ ਖੋਲ੍ਹੋ ਜਦੋਂ ਤੱਕ ਕਿ ਤੁਸੀਂ ਉਸ ਦੀ ਵਰਤੋਂ ਨਾ ਕਰਨੀ ਹੋਵੇ। ਜਿਥੋ ਤੱਕ ਸੰਭਵ ਹੋਵੇ ਕੋਸ਼ਿਸ਼ ਕਰੋ ਕਿ ਉਸ ਨੂੰ ਜਿਆਦਾ ਸਮੇਂ ਤੱਕ ਨਾ ਰੱਖਿਆ ਜਾਵੇ।
* ਫਲਾਂ ਅਤੇ ਸਬਜ਼ੀਆਂ ਨੂੰ ਖਾਣ ਤੋਂ ਪਹਿਲਾਂ ਪਾਣੀ ਨਾਲ ਜ਼ਰੂਰ ਧੋ ਲਵੋ, ਕਿਉਂਕਿ ਕਈ ਫਲਾਂ ਨੂੰ ਛਿਲਕਿਆਂ ਸਮੇਤ ਖਾਧਾ ਜਾਂਦਾ ਹੈ ਅਤੇ ਫਲ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਕੋਈ ਥਾਵਾਂ ਤੋਂ ਹੋ ਕੇ ਲੰਘਦਾ ਹੈ।
* ਰਸੋਈ ਘਰ ਵਿਚ ਸਾਫ ਕੱਪੜੇ ਪਹਿਨ ਕੇ ਕੰਮ ਕਰੋ।
* ਜੇ ਤੁਹਾਨੂੰ ਸੱਟ ਲੱਗੀ ਹੋਈ ਹੈ ਤਾਂ ਉਸ 'ਤੇ ਵਾਟਰਪਰੂਫ ਪੱਟੀ ਬੰਨ੍ਹ ਲਓ।
* ਖਾਣੇ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ। ਰਸੋਈਘਰ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਥੇ ਰੋਸ਼ਨੀ ਲੌੜੀਦੀ ਮਾਤਰਾ ਵਿਚ ਹੋਵੇ ਅਤੇ ਮੱਖੀਆਂ-ਮੱਛਰ ਨਾ ਹੋਣ।
* ਰਸੋਈਘਰ ਵਿਚ ਵਰਤੇ ਜਾਣ ਵਾਲੇ ਚਾਕੂ ਆਦਿ ਨੂੰ ਵੀ ਕੰਮ ਕਰਨ ਤੋਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ਅਤੇ ਕੰਮ ਕਰਨ ਤੋਂ ਬਾਅਦ ਵੀ ਉਸ ਚਾਕੂ ਨੂੰ ਧੋ ਕੇ ਰੱਖਣਾ ਚਾਹੀਦਾ ਹੈ।
* ਇਲੈਕਟ੍ਰੋਨਿਕ ਮਿਕਸਰ ਦੇ ਬੀਟਰ ਵਿਚ ਪਰਤ ਹੁੰਦੀ ਹੈ, ਇਸ ਲਈ ਉਸ ਨੂੰ ਸਾਫ ਕਰਦੇ ਸਮੇਂ ਗਰਮ ਪਾਣੀ ਦੀ ਵਰਤੋਂ ਕਰੋ ਕਿਉਂਕਿ ਉਸਦੀ ਪਰਤ 'ਤੇ ਖੁਰਾਕ ਪਦਾਰਥ ਜੰਮ ਜਾਂਦੇ ਹਨ।
* ਇਕ ਹੀ ਬਰਤਨ ਦੀ ਵਰਤੋਂ ਵੱਖ-ਵੱਖ ਪਕਵਾਨ ਬਣਾਉਣ ਲਈ ਨਾ ਕਰੋ। ਖਾਣੇ ਪਕਾਉਣ ਵਾਲੇ ਥਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ। ਬਰਤਨ ਸਾਫ ਕਰਨ ਵਾਲੀ ਥਾਂ ਨੂੰ ਵੀ ਬਰਤਨ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਸਾਫ ਕਰ ਲਓ, ਕਿਉਂਕਿ ਉਸ 'ਤੇ ਗ੍ਰੀਸ, ਖੁਰਾਕ ਪਦਾਰਥ ਦੀ ਪਰਤ ਜੰਮ ਜਾਂਦੀ ਹੈ।
* ਜੇ ਤੁਸੀਂ ਕੱਚੀ ਸਬਜ਼ੀ ਸਲਾਦ ਦੇ ਰੂਪ ਵਿਚ ਵਰਤੋਂ ਵਿਚ ਲਿਆਉਂਦੇ ਹੋ ਤਾਂ ਉਸ ਨੂੰ ਕੱਟਣ ਤੋਂ ਪਹਿਲਾਂ ਇਕ ਵਾਰ ਚੰਗੀ ਤਰ੍ਹਾਂ ਵੱਡੇ ਬਰਤਨ ਵਿਚ ਪੋਟਾਸ਼ੀਅਮ ਪਰਮੇਗਨੇਟ ਨੂੰ ਘੋਲ ਕੇ (3-4 ਦਾਣੇ) ਉਸ ਵਿਚ ਸਬਜ਼ੀ ਨੂੰ ਧੋ ਲਓ।
*ਦਾਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਕੰਟੇਨਰ ਵਿਚ ਕੈਸਟਰ ਆਇਲ ਦੀਆਂ ਕੁਝ ਬੂੰਦਾਂ ਪਾ ਦਿਓ। ਆਟੇ ਨੂੰ ਨਮੀ ਨੂੰ ਬਚਾਉਣ ਲਈ ਉਸ ਵਿਚ ਇਕ ਤੇਜ ਪੱਤਾ ਪਾ ਦਿਓ।
* ਕੀੜੀਆਂ ਤੋਂ ਛੁਟਕਾਰਾ ਪਾਉਣ ਲਈ ਟਿਊਬਲਾਊਟ ਦੇ ਨੇੜੇ ਦੋ-ਤਿੰਨ ਪਿਆਜ਼ ਦੀਆਂ ਗੰਢਾਂ ਲਟਕਾ ਦਿਓ। ਇਸ ਨਾਲ ਕੀੜੀਆਂ ਦੂਰ ਭੱਜ ਜਾਣਗੀਆਂ।
* ਨਵੇਂ ਬਰਤਨਾਂ (ਸਟੀਲ ਜਾਂ ਜਰਮਨ) ਤੋਂ ਸਟੀਕਰ ਉਤਾਰਨ ਲਈ ਸਟੀਕਰ ਦੇ ਉਲਟੇ ਪਾਸੇ ਤੋਂ ਬਰਤਨ ਨੂੰ ਗੈਸ 'ਤੇ ਹਲਕਾ ਜਿਹਾ ਗਰਮ ਕਰੋ। ਸਟੀਕਰ ਥੋੜਾ-ਥੋੜਾ ਉਤਰਨਾ ਸ਼ੁਰੂ ਹੋ ਜਾਵੇਗਾ। ਹੁਣ ਚਾਕੂ ਦੀ ਮਦਦ ਨਾਲ ਸਟੀਕਰ ਨੂੰ ਖਿੱਚ ਕੇ ਉਤਾਰ ਦਿਓ।
...ਤਾਂ ਜ਼ਿਆਦਾ ਸਮੇਂ ਤੱਕ ਟਿਕੀ ਰਹੇਗੀ ਲਿਪਸਟਿਕ
NEXT STORY