ਅੱਜ ਕੱਲ੍ਹ ਬਾਜ਼ਾਰ 'ਚ ਭਰਪੂਰ ਮਾਤਰਾ 'ਚ ਮਟਰ ਉਪਲੱਬਧ ਹਨ। ਤੁਸੀਂ ਚਾਹੋ ਤਾਂ ਮਟਰ ਆਲੂ ਦੀ ਸਬਜ਼ੀ ਵੀ ਬਣਾ ਸਕਦੇ ਹੋ ਜਾਂ ਫਿਰ ਮਟਰ ਅਤੇ ਪੁਦੀਨੇ ਦਾ ਕਟਲੇਟ ਬਣਾ ਸਕਦੇ ਹੋ। ਮਟਰ ਅਤੇ ਪੁਦੀਨੇ ਦੇ ਕਟਲੇਟ ਨੂੰ ਸ਼ਾਮ ਦੇ ਨਾਸ਼ਤੇ 'ਚ ਆਰਾਮ ਨਾਲ ਖਾ ਸਕਦੇ ਹੋ। ਇਹ ਕਟਲੇਟ ਬੱਚਿਆਂ ਨੂੰ ਕਾਫੀ ਪਸੰਦ ਆਉਣਗੇ।
ਸਮੱਗਰੀ:-
ਮਟਰ ਉਬਲੇ ਹੋਏ- 1 ਕੱਪ
ਆਲੂ ਉਬਲੇ ਹੋਏ- 1/2 ਕੱਪ
ਕੱਟਿਆ ਹੋਇਆ ਪੁਦੀਨਾ- 2 ਚਮਚ
ਨਮਕ ਸੁਆਦ ਅਨੁਸਾਰ
ਗਰਮ ਮਸਾਲਾ- 1 ਛੋਟਾ ਚਮਚ
ਹਰੀ ਮਿਰਚ- 2
ਤੇਲ ਤਲਣ ਲਈ
ਵਿਧੀ:-
ਸਭ ਤੋਂ ਪਹਿਲਾਂ ਸਾਰੀਆਂ ਸਮੱਗਰੀਆਂ ਨੂੰ ਇਕੱਠੇ ਮਿਕਸ ਕਰਕੇ ਮਿਕਸੀ 'ਚ ਥੋੜ੍ਹਾ ਜਿਹਾ ਪਾਣੀ ਪਾ ਕੇ ਪੀਸ ਲਓ। ਉਸ ਤੋਂ ਬਾਅਦ ਇਸ ਮਿਸ਼ਰਨ ਦੀਆਂ ਗੋਲ ਟਿੱਕੀਆਂ ਬਣਾਓ। ਹੁਣ ਗੈਸ 'ਤੇ ਕੜਾਹੀ ਨੂੰ ਰੱਖੋ ਅਤੇ ਉਸ 'ਚ ਤੇਲ ਗਰਮ ਕਰੋ। ਗਰਮ ਤੇਲ 'ਚ ਇਨ੍ਹਾਂ ਟਿੱਕੀਆਂ ਨੂੰ ਸੁਨਹਰਾ ਹੋਣ ਤੱਕ ਤਲ ਲਓ। ਤੁਹਾਡੀਆਂ ਟਿੱਕੀਆਂ ਬਣ ਕੇ ਤਿਆਰ ਹੈ, ਇਸ ਨੂੰ ਆਪਣੀ ਮਨ ਪਸੰਦ ਚਟਨੀ ਨਾਲ ਖਾਓ।
ਖਰਾਟਿਆਂ ਤੋਂ ਛੁੱਟਕਾਰਾ ਪਾਉਣ ਲਈ ਅਪਣਾਓ ਇਹ ਤਰੀਕਾ (ਦੇਖੋ ਤਸਵੀਰਾਂ)
NEXT STORY