ਖਰਾਟੇ ਦੇ ਕਾਰਨ ਜੇਕਰ ਤੁਹਾਨੂੰ ਹਰ ਵਾਰ ਸ਼ਰਮਿੰਦਾ ਹੋਣਾ ਪੈਂਦਾ ਹੈ ਤਾਂ ਇਸ ਤੋਂ ਛੁੱਟਕਾਰਾ ਪਾਉਣ ਦੇ ਉਪਾਅ ਜਾਣ ਲਓ। ਖੋਜ ਦੀ ਮੰਨੀਏ ਤਾਂ ਸੌਂਦੇ ਸਮੇਂ ਗੋਡਿਆਂ ਤੱਕ ਸੂਤੀ ਜੁਰਾਬਾਂ ਪਾਉਣ ਨਾਲ ਨੀਂਦ ਦੌਰਾਨ ਖਰਾਟੇ ਨਹੀਂ ਆਉਂਦੇ ਹਨ। ਖੋਜਕਾਰੀਆਂ ਦਾ ਮੰਨਣਾ ਹੈ ਕਿ ਜੁਰਾਬਾਂ ਪਾ ਕੇ ਸੋਣ ਨਾਲ ਪੈਰਾਂ 'ਚ ਫਲੂਅਡ ਦੀ ਮਾਤਰਾ ਘੱਟ
ਹੋ ਜਾਂਦੀ ਹੈ। ਗੰਭੀਰਤਾ ਦੇ ਕਾਰਨ ਲੇਟਦੇ ਸਮੇਂ ਫਲੂਅਡ ਧੌਣ ਤੱਕ ਨਹੀਂ ਆਉਂਦਾ ਹੈ। ਇਹੀਂ ਕਾਰਨ ਹੈ ਕਿ ਜੁਰਾਬਾਂ ਪਾਉਂਦੇ ਸਮੇਂ ਪ੍ਰਤੀਰੋਧੀ ਸਲੀਪ ਏਪਨੀਆ ਦਾ ਖਤਰਾ ਘੱਟ ਹੁੰਦਾ ਹੈ ਅਤੇ ਨੀਂਦ ਦੌਰਾਨ ਖਰਾਟੇ ਨਹੀਂ ਆਉਂਦੇ ਹਨ। ਇਸ ਤੋਂ ਪਹਿਲਾਂ ਵੀ ਬ੍ਰਿਟੇਨ ਦੀਆਂ ਕੁਝ ਖੋਜਾਂ ਦਾ ਮੰਨਿਆ ਗਿਆ ਕਿ ਲੇਟਦੇ ਸਮੇਂ ਪੈਰਾਂ ਤੋਂ ਫਲੂਅਡ ਧੌਣ ਤੱਕ ਆਉਂਦਾ ਹੈ ਜਿਸ ਨਾਲ ਨੀਂਦ ਦੌਰਾਨ ਪ੍ਰਤੀਰੋਧੀ ਸਲੀਪ ਏਪਨੀਆ ਦੀ ਸਮੱਸਿਆ ਹੁੰਦੀ ਹੈ ਅਤੇ ਵਿਅਕਤੀ ਖਰਾਟੇ ਜ਼ਿਆਦਾ ਲੈਂਦਾ ਹੈ। ਸਿਰਫ ਬ੍ਰਿਟੇਨ 'ਚ 30 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਇਸ ਸਮੱਸਿਆ ਦੀ ਸ਼ਿਕਾਇਤ ਹੈ।
ਖੋਜ ਦੌਰਾਨ ਪ੍ਰਤੀਭਾਗੀਆਂ ਨੂੰ ਦੋ ਗਰੁੱਪਾਂ 'ਚ ਵੰਡਿਆ ਗਿਆ ਹੈ। ਪਹਿਲੇ ਗਰੁੱਪ ਨੂੰ ਜੁਰਾਬਾਂ ਪਾ ਕੇ ਸੌਣ ਲਈ ਕਿਹਾ ਗਿਆ ਅਤੇ ਦੂਜੇ ਗਰੁੱਪ ਨੂੰ ਬਿਨ੍ਹਾਂ ਜੁਰਾਬਾਂ ਦੇ ਸੌਣ ਲਈ ਕਿਹਾ ਗਿਆ। ਖੋਜਕਾਰੀਆਂ ਨੇ ਪਾਇਆ ਕਿ ਫਲਾਈਟ ਜੁਰਾਬਾਂ ਪਾ ਕੇ ਸੌਣ ਵਾਲੇ ਲੋਕਾਂ ਨੂੰ ਖਰਾਟੇ ਆਉਣੇ ਬੰਦ ਹੋ ਗਏ ਅਤੇ ਉਨ੍ਹਾਂ ਦੀ ਨੀਂਦ ਬਿਹਤਰ ਹੋਈ।
ਇੰਝ ਤਿਆਰ ਕਰੋ ਨਾਰੀਅਲ ਅਤੇ ਛੋਲਿਆਂ ਦੀ ਦਾਲ
NEXT STORY