ਰੋਹਤਕ- ਇੱਥੇ ਨੇਪਾਲੀ ਮੂਲ ਦੀ ਇਕ ਲੜਕੀ ਨਾਲ ਬਲਾਤਕਾਰ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਕੁਝ ਲੋਕਾਂ ਨੇ ਲੜਕੀ ਨਾਲ ਨਾ ਸਿਰਫ ਬਲਾਤਕਾਰ ਕੀਤਾ ਸਗੋਂ ਉਸ ਦੇ ਪ੍ਰਾਈਵੇਟ ਪਾਰਟ 'ਚ ਰਾਡ, ਸੀਮੈਂਟ ਦੀ ਚਾਦਰ ਦੇ ਟੁੱਕੜੇ, ਬਲੇਡ ਅਤੇ ਕੰਡੋਮ ਤੱਕ ਪਾ ਦਿੱਤੇ। ਬਾਅਦ 'ਚ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਦੀ ਰਿਪੋਰਟ 'ਚ ਇਨ੍ਹਾਂ ਗੱਲਾਂ ਦਾ ਖੁਲਾਸਾ ਹੋਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਹੁਣ ਤੱਕ ਫਰਾਰ ਹਨ। ਘਟਨਾ ਦੀ ਸ਼ਿਕਾਰ ਲੜਕੀ ਤਿੰਨ ਸਾਲਾਂ ਤੋਂ ਮਾਨਸਿਕ ਰੂਪ ਤੋਂ ਬੀਮਾਰ ਸੀ। ਸਮੂਹਕ ਬਲਾਤਕਾਰ ਦੀ ਸ਼ਿਕਾਰ ਲੜਕੀ ਰੋਹਤਕ ਦੀ ਇਕ ਪ੍ਰਾਈਵੇਟ ਕਾਲੋਨੀ 'ਚ ਰਹਿ ਰਹੀ ਸੀ।
ਲੜਕੀ ਨੂੰ ਉਸ ਦੀ ਭੈਣ ਪੀ. ਜੀ. ਆਈ. 'ਚ ਇਲਾਜ ਲਈ 2 ਮਹੀਨੇ ਪਹਿਲਾਂ ਰੋਹਤਕ ਲਿਆਈ ਸੀ। ਇਕ ਫਰਵਰੀ ਨੂੰ ਇਹ ਲੜਕੀ ਅਚਾਨਕ ਘਰ ਤੋਂ ਲਾਪਤਾ ਹੋ ਗਈ ਸੀ ਅਤੇ 4 ਫਰਵਰੀ ਨੂੰ ਉਸ ਦੀ ਲਾਸ਼ ਪੁਲਸ ਨੇ ਬਰਾਮਦ ਕੀਤੀ। ਲਾਸ਼ ਨੂੰ ਦੇਖ ਕੇ ਪੁਲਸ ਨੂੰ ਉਸ ਦੇ ਨਾਲ ਹੋਈ ਬੇਰਹਿਮੀ ਦਾ ਅੰਦਾਜਾ ਹੋ ਗਿਆ ਸੀ। ਪੋਸਟਮਾਰਟਮ ਰਿਪੋਰਟ 'ਚ ਲੜਕੀ ਨਾਲ ਬੇਰਹਿਮੀ ਦੀ ਪੁਸ਼ਟੀ ਹੋਈ। ਰੋਹਤਕ ਦੇ ਐੱਸ. ਪੀ. ਸ਼ਸ਼ਾਂਕ ਆਨੰਦ ਨੇ ਆਸ ਜ਼ਾਹਰ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੂਜੇ ਪਾਸੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਹੈ ਕਿ ਉਹ ਦੋਸ਼ੀਆਂ ਲਈ ਫਾਂਸੀ ਦੀ ਮੰਗ ਕਰਨਗੇ।
ਏਡਜ਼ ਬਾਰੇ ਦੱਸੇਗਾ ਸਮਾਰਟਫੋਨ ਦਾ ਡੋਂਗਲ
NEXT STORY