ਨਿਊਯਾਰਕ- ਕੋਲੰਬੀਆ ਯੂਨੀਵਰਸਿਟੀ ਦੇ ਖੋਜੀਆਂ ਨੇ ਇਕ ਅਜਿਹਾ ਸਸਤਾ ਡੋਂਗਲ ਬਣਾਇਆ ਹੈ ਜੋ ਖੂਨ ਦੀ ਇਕ ਬੂੰਦ ਦੇ ਨਾਲ ਐਚ.ਆਈ.ਈ.ਸਣੇ ਤਿੰਨ ਇਨਫੈਕਸ਼ਨ ਬਿਮਾਰੀਆਂ ਬਾਰੇ ਦੱਸੇਗਾ। ਉਹ ਵੀ ਸਿਰਫ 15 ਮਿੰਟ ਦੇ 'ਚ।
ਇਹ ਡੋਂਗਲ ਕੰਲੋਬੀਆ ਦੇ ਸਕੂਲ ਆਫ ਇੰਜੀਨੀਅਰਿੰਗ ਦੇ ਐਂਡ ਆਪਲਾਈਡ ਸਾਇੰਸ 'ਚ ਬਾਇਓ ਮੈਡੀਕਲ ਇੰਜੀਨੀਅਰਿੰਗ ਦੇ ਐਸੋਸੀਏਟ ਪ੍ਰੋਫੈਸਰ ਸੈਮਉਅਲ ਕੇ ਸਿਆ ਦੀ ਅਵਗਾਈ 'ਚ ਖੋਜੀਆਂ ਨੇ ਬਣਾਇਆ ਹੈ। ਦੱਸਿਆ ਹੈ ਕਿ ਇਹ ਛੋਟਾ ਯੰਤਰ ਸਮਾਰਟਫੋਨ ਜਾਂ ਕੰਪਿਊਟਰ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ।
ਇਸ ਪਾਇਲਟ ਪ੍ਰਾਜੈਕਟ ਅਧੀਨ ਅਫਰੀਕੀ ਦੇਸ਼ ਰਵਾਂਡਾ 'ਚ ਸਿਹਤ ਕਾਰਕੁੰਨਾਂ ਨੇ ਇਸ ਦੀ ਸਫਲ ਵਰਤੋਂ ਕੀਤੀ ਹੈ। ਸਿਆ ਨੇ ਕਿਹਾ ਹੈ ਕਿ ਸਮਾਰਟਫੋਨ ਦੀ ਇਹ ਸਮੱਰਥਾ ਦੁਨੀਆਂ ਭਰ 'ਚ ਦਿੱਤੀਆਂ ਜਾ ਰਹੀਆਂ ਸੇਵਾਵਾਂ 'ਚ ਭਾਰੀ ਬਦਲਾਅ ਲਿਆ ਸਕਦੀ ਹੈ। ਇਹ ਯੰਤਰ ਪੈਥਲੌਜੀ ਲੈਬ ਵਾਂਗ ਖੂਨ ਦੀ ਅਲਾਈਜਾ ਜਾਂਚ ਕਰਦਾ ਹੈ। ਇਹ ਇਕ ਹੀ ਜਾਂਚ 'ਚ ਤਿੰਨ ਤਰ੍ਹਾਂ ਦੇ ਵਾਇਰਸਾਂ ਦੀ ਜਾਣਕਾਰੀ ਦਿੰਦਾ ਹੈ,ਜੋ ਹੁਣ ਤੱਕ ਸੰਭਵ ਨਹੀਂ ਸੀ। ਇਹ ਤਿੰਨ ਵਾਇਰਸ ਹਨ, ਐਚ.ਆਈ.ਵੀ.ਅਤੇ ਦੋ ਤਰ੍ਹਾਂ ਦੀ ਸਿਫਲਿਸ਼।
ਮੌਤਾਂ 'ਚ ਲਿਆ ਸਕਦਾ ਹੈ ਦੱਸ ਗੁਣਾ ਕਮੀ:-ਖੋਜ 'ਚ ਕਿਹਾ ਗਿਆ ਹੈ ਕਿ ਇਸ ਵਾਇਰਸ ਦੇ ਵਧੇਰੇ ਮਾਮਲਿਆਂ ਦਾ ਪਤਾ ਲਗਾ ਹੈ ਕਿ ਇਹ ਇਨ੍ਹਾਂ 'ਤੋਂ ਹੋਣ ਵਾਲੀਆਂ ਮੌਤਾਂ 'ਚ ਦੱਸ ਗੁਣਾ ਕਮੀ ਲਿਆ ਸਕਦੇ ਹਨ।
ਤੁਲਨਾਤਮਕ ਰੂਪ 'ਚ ਕਾਫੀ ਸਸਤਾ ਹੈ ਡੋਂਗਲ:-ਇਹ ਡੋਂਗਲ ਹੱਥ 'ਚ ਲਿਜਾਇਆ ਜਾ ਸਕਦਾ ਹੈ ਅਤੇ ਇਸ ਦੀ ਲਾਗਤ ਸਿਰਫ 34 ਡਾਲਰ (2000 ਰੁਪਏ) ਹੈ ਜਦੋਂਕਿ ਰਿਵਾਇਤੀ ਅਲਾਈਜਾ ਟੈਸਟ ਯੰਤਰ ਦੀ ਕੀਮਤ 14,500 ਡਾਲਰ( ਕਰੀਬ 9 ਲੱਖ ਰੁਪਏ) ਦੇ ਲਗਭਗ ਹੈ।
ਟ੍ਰੈਂਡੀ ਪਾਰਟੀ ਡਰੈਸਿਜ਼
NEXT STORY