ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਆਪਣੀ ਤਾਕਤ ਲਗਾ ਦਿੱਤੀ। ਸਾਰੀਆਂ ਪਾਰਟੀਆਂ ਨੇ ਸਟਾਰ ਪ੍ਰਚਾਰਕ ਜਿੱਥੇ ਪ੍ਰਚਾਰ ਲਈ ਆਪਣਾ ਪਸੀਨਾ ਵਹਾ ਰਹੇ ਸਨ, ਉੱਥੇ ਲੋਕਾਂ ਦੀਆਂ ਨਜ਼ਰਾਂ 3 ਸਾਲ ਦੇ ਨੰਨ੍ਹੇ ਜਿਹੇ ਰੁਦਰ ਪ੍ਰਤਾਪ ਸਿੰਘ ਤੋਮਰ 'ਤੇ ਸਨ। ਇਸ ਨੂੰ ਲੋਕ ਪਿਆਰ ਨਾਲ 'ਮਿੰਨੀ ਕੇਜਰੀਵਾਲ' ਕਹਿੰਦੇ ਹਨ। ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਤੋਂ ਪ੍ਰਭਾਵਿਤ ਰੁਦਰ ਉਨ੍ਹਾਂ ਦੀ ਤਰ੍ਹਾਂ ਹੀ ਸਵੈਟਰ, ਮਫਲਰ ਅਤੇ ਚਸ਼ਮਾ ਪਾਉਂਦਾ ਹੈ। ਮੁੱਛਾਂ ਨਾ ਹੋਣ ਕਾਰਨ ਉਸ ਦੀ ਮਾਂ ਆਈਲਾਈਨਰ ਨਾਲ ਉਸ ਦੇ ਨਕਲੀ ਮੁੱਛਾਂ ਬਣਾ ਦਿੰਦੀ ਹੈ ਅਤੇ ਉਹ ਪੂਰੀ ਤਰ੍ਹਾਂ ਕੇਜਰੀਵਾਲ ਵਰਗਾ ਦਿੱਸਦਾ ਹੈ।
ਰੁਦਰ ਦੇ ਪਰਿਵਾਰ ਵਾਲੇ ਅਤੇ ਦੋਸਤ ਉਸ ਨੂੰ 'ਆਰ. ਪੀ.' ਦੇ ਨਾਂ ਨਾਲ ਬੁਲਾਉਂਦੇ ਹਨ। ਆਰ. ਪੀ. ਦੇ ਨਾਲ ਲੋਕਾਂ 'ਚ ਸੇਲਫੀ ਲੈਣ ਦੀ ਹੋੜ ਸਾਫ ਦੇਖੀ ਜਾ ਸਕਦੀ ਹੈ। ਰੁਦਰ ਦਿੱਲੀ ਦੇ ਬਦਰਪੁਰ 'ਚ 28 ਜਨਵਰੀ ਨੂੰ ਹੋਈ 'ਆਪ' ਦੀ ਰੈਲੀ ਦੌਰਾਨ ਕੇਜਰੀਵਾਲ ਦੇ ਨਾਲ ਬੈਠਿਆ ਸੀ। ਆਰ. ਪੀ. ਦੇ ਪਿਤਾ ਆਲੋਕ ਤੋਮਰ ਵੀ 'ਆਪ' ਵਰਕਰ ਹਨ। ਆਪਣੇ ਪਿਤਾ ਦੀ ਉਂਗਲੀ ਫੜ ਕੇ ਪ੍ਰਚਾਰ ਲਈ ਜਾਂਦੇ ਸਮੇਂ ਜਿਵੇਂ ਹੀ ਲੋਕ, 5 ਸਾਲ ਕਹਿੰਦੇ ਹਨ ਤਾਂ ਉਹ ਨਾਅਰਾ ਪੂਰਾ ਕਰਦਾ ਹੋਇਆ ਕਹਿੰਦਾ ਹੈ ਕੇਜਰੀਵਾਲ। ਉਂਝ ਦਿੱਲੀ 'ਚ ਪ੍ਰਚਾਰ ਦੌਰਾਨ ਕਈ ਹੋਰ ਬੱਚੇ ਵੀ ਹਨ, ਜਿਨ੍ਹਾਂ ਨੂੰ ਕੇਜਰੀਵਾਲ ਦੀ ਲੁੱਕ 'ਚ ਦੇਖਿਆ ਜਾ ਸਕਦਾ ਹੈ।
'ਚੰਗੇ ਦਿਨ ਨਾ ਸਹੀ, ਪੁਰਾਣੀ ਦਿਨ ਹੀ ਵਾਪਸ ਦੇ ਦਿਓ'
NEXT STORY