ਨਵੀਂ ਦਿੱਲੀ- ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੱਡੀ-ਵੱਡੀ ਡੀਂਗ ਮਾਰਨ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਦਿੱਲੀ ਵਿਧਾਨ ਸਭਾ ਚੋਣਾਂ 'ਚ ਹਾਰ ਨਿਸ਼ਚਿਤ ਹੈ ਅਤੇ ਇਸ ਪਾਰਟੀ ਦਾ ਪਿਛਲੀਆਂ ਲੋਕ ਸਭਾ ਚੋਣਾਂ 'ਚ ਵੀ ਬੈਂਡ ਵੱਜਿਆ ਸੀ ਅਤੇ ਇਨ੍ਹਾਂ ਚੋਣਾਂ 'ਚ ਵੀ ਵੱਜੇਗਾ।'' ਸ਼੍ਰੀ ਗਡਕਰੀ ਨੇ ਕਿਹਾ ਕਿ 'ਆਪ' ਦੇ ਨੇਤਾਵਾਂ 'ਚ ਦਿੱਲੀ ਦਾ ਮੁਸਤਕਬਿਲ ਬਦਲਣ ਦੀ ਸਮਰੱਥਾ ਹੀ ਨਹੀਂ ਹੈ। ਉਸ ਦੇ ਆਪਣੇ ਨੇਤਾ ਪਾਰਟੀ ਤੋਂ ਨਿਰਾਸ਼ ਹੋ ਕੇ ਛੱਡ ਕੇ ਜਾ ਰਹੇ ਹਨ। ਉਸ ਦੀ ਅਕਸ 'ਤੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਲੋਕ ਸਿਰਫ ਸੁਪਨੇ ਦਿਖਾਉਂਦੇ ਹਨ ਉਹ ਚੋਣਾਂ ਨਹੀਂ ਜਿੱਤਦੇ ਪਰ ਜੋ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਸਾਹਸ ਰੱਖਦੇ ਹਨ ਉਹ ਜਿੱਤਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਸੁਪਨੇ ਦਿਖਾ ਰਹੇ ਹਨ, ਉਨ੍ਹਾਂ ਨੂੰ ਪੂਰਾ ਵੀ ਕਰ ਰਹੇ ਹਨ। ਇਸ ਸਵਾਲ ਦੇ ਜਵਾਬ 'ਚ ਕੀ ਇਹ ਚੋਣਾਂ ਕੇਂਦਰ ਸਰਕਾਰ ਦੇ ਕੰਮਕਾਰ 'ਤੇ ਜਨਮਤ ਸੰਗ੍ਰਹਿ ਹਨ। ਸ਼੍ਰੀ ਗਡਕਰੀ ਨੇ ਕਿਹਾ ਕਿ ਚੋਣਾਂ ਵਿਕਾਸ ਦੇ ਮੁੱਦੇ 'ਤੇ ਲੜੀਆਂ ਜਾ ਰਹੀਆਂ ਹਨ। ਇਹ ਸਰਕਾਰ ਮੁਦਰਾਸਫੀਤੀ ਨੂੰ ਜ਼ੀਰੋ 'ਤੇ ਲੈ ਆਈ ਹੈ ਅਤੇ ਮਹਿੰਗਾਈ ਪੂਰੀ ਤਰ੍ਹਾਂ ਨਾਲ ਕੰਟਰੋਲ 'ਚ ਹੈ, ਇਸ ਲਈ ਇਨ੍ਹਾਂ ਨੂੰ ਲੈ ਕੇ ਕਿਤੇ ਕੋਈ ਪ੍ਰਦਰਸ਼ਨ ਵੀ ਨਹੀਂ ਹੋ ਰਿਹਾ ਹੈ।
ਮੀਡੀਆ 'ਚ ਚੱਲ ਰਹੇ ਚੋਣਾਵੀ ਸਰਵੇਖਣਾਂ ਬਾਰੇ ਪੁੱਛੇ ਜਾਣ 'ਤੇ ਜਿਨ੍ਹਾਂ ਨੇ 'ਆਪ' ਨੂੰ ਭਾਜਪਾ ਤੋਂ ਅੱਗੇ ਦਿਖਾਇਆ ਜਾ ਰਿਹਾ ਹੈ, ਸ਼੍ਰੀ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਭਾਜਪਾ ਹੀ ਦਿੱਲੀ 'ਚ ਸਰਕਾਰ ਬਣਾਏਗੀ। ਸ਼੍ਰੀ ਗਡਕਰੀ ਨੇ ਕਿਹਾ ਕਿ ਵਾਰ-ਵਾਰ ਆਪਣੀ ਈਮਾਨਦਾਰੀ ਦੀ ਦੁਹਾਈ ਦੇਣਾ 'ਆਪ' ਦੀ ਆਦਤ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਡੰਬਨਾ ਹੈ ਕਿ ਭ੍ਰਿਸ਼ਟ ਗਤੀਵਿਧੀਆਂ 'ਚ ਸ਼ਾਮਲ 'ਆਪ' ਪਾਰਟੀ ਦੇ ਨੇਤਾ ਸਫੇਦ ਟੋਪੀ ਲਗਾ ਕੇ ਦੂਜਿਆਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਫਿਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਵੀ ਉਨ੍ਹਾਂ ਲੋਕਾਂ 'ਚ ਸ਼ਾਮਲ ਹਨ ਜਿਨ੍ਹਾਂ ਦੇ ਖਿਲਾਫ ਬੇਬੁਨਿਆਦ ਦੋਸ਼ ਲਗਾਏ ਗਏ ਸਨ। ਪ੍ਰਧਾਨ ਮੰਤਰੀ ਦੇ ਸੂਟ ਨੂੰ ਲੈ ਕੇ 'ਆਪ' ਨੇਤਾ ਅਰਵਿੰਦ ਕੇਜਰੀਵਾਲ ਝੂਠ ਦਾ ਜਾਲ ਫੈਲਾ ਰਹੇ ਹਨ। ਉਨ੍ਹਾਂ ਨੂੰ ਇਸ 'ਚ ਮਹਾਰਤ ਹਾਸਲ ਹੈ। ਉਨ੍ਹਾਂ ਨੇ ਪੁੱਛਿਆ ਕਿ ਕੀ ਕੇਜਰੀਵਾਲ ਨੇ ਇਸ ਸੂਟ ਲਈ 10 ਲੱਖ ਰੁਪਏ ਦਿੱਤੇ ਸਨ। ਉਨ੍ਹਾਂ ਕੋਲ ਇਸ ਸੂਟ ਦਾ ਬਿੱਲ ਜਾਂ ਕੋਈ ਸਬੂਤ ਹੈ ਤਾਂ ਉਹ ਸਾਹਮਣੇ ਲਿਆਉਣ। ਉਨ੍ਹਾਂ ਨੇ ਕਿਹਾ ਕਿ ਉਹ ਸਿਰਫ ਇਸ ਗੱਲ ਨੂੰ ਦੋਹਰਾਏ ਜਾ ਰਹੇ ਹਨ ਤਾਂ ਕਿ ਉਹ ਜਨਤਾ ਨੂੰ ਵਰਗਲਾ ਸਕਣ। ਉਨ੍ਹਾਂ ਨੇ ਕਿਹਾ,''ਇਹ ਦਿਲਚਸਪ ਗੱਲ ਹੈ ਕਿ 'ਆਪ' ਨੂੰ ਇਹ ਨਹੀਂ ਪਤਾ ਕਿ ਉਸ ਨੂੰ ਕਿੱਥੋਂ ਚੈੱਕ ਮਿਲ ਰਹੇ ਹਨ। ਲੋਕ ਕਹਿੰਦੇ ਹਨ ਕਿ ਇਹ ਚੈੱਕ ਦੁਬਈ ਤੋਂ ਆ ਰਹੇ ਹਨ। ਮੈਨੂੰ ਸੱਚਾਈ ਨਹੀਂ ਪਤਾ, ਕੀ ਉਹ ਇਸ ਬਾਰੇ ਸਫਾਈ ਦੇਣਗੇ।''
ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਅੱਜ ਦਾ ਭਾਅ
NEXT STORY