ਗੁਹਾਟੀ- ਆਸਾਮ ਦੇ ਮੁੱਖ ਮੰਤਰੀ ਤਰੁਣ ਗੋਗੋਈ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਵਧਦੀ ਧਾਰਮਿਕ ਅਸਹਿਣਸ਼ੀਲਤਾ 'ਚ ਅਸਿੱਧੇ ਤੌਰ 'ਤੇ ਭੂਮਿਕਾ ਨਿਭਾ ਰਹੀ ਹੈ। ਗੋਗੋਈ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ,''ਇੱਥੇ ਤੱਕ ਕਿ ਭਾਰਤ ਦੀ ਰਾਜਧਾਨੀ ਦੇ ਵਿਚੋ-ਵਿਚ ਵਧਦੀ ਧਾਰਮਿਕ ਅਸਹਿਣਸ਼ੀਲਤਾ ਮੋਦੀ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਵੱਲੋਂ ਨਿਭਾਈ ਜਾ ਰਹੀ ਹੈ ਅਸਿੱਧੇ ਤੌਰ 'ਤੇ ਭੂਮਿਕਾ ਦੇ ਕਾਰਨ ਹੈ।'' ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਅਸਿੱਧੇ ਤੌਰ ਦੀ ਭੂਮਿਕਾ ਨਾਲ ਨਾ ਸਿਰਫ ਰਾਸ਼ਟਰੀ ਅਖੰਡਤਾ ਨੂੰ ਨੁਕਸਾਨ ਹੋਵੇਗਾ ਸਗੋਂ ਆਰਥਿਕ ਵਿਕਾਸ ਵੀ ਰੁਕੇਗਾ। ਗੋਗੋਈ ਦਿੱਲੀ ਦੀਆਂ ਕੁਝ ਚਰਚਾਂ 'ਤੇ ਹਾਲ ਹੀ 'ਚ ਹੋਏ ਹਮਲਿਆਂ ਅਤੇ ਇਸ ਮੁੱਦੇ 'ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ 'ਲਾਪਰਵਾਹੀ ਅਤੇ ਚੁੱਪੀ' 'ਤੇ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਸਨ।
ਜੰਮੂ-ਕਸ਼ਮੀਰ ਦਾ ਇਸ ਸਾਲ ਸੈਲਾਨੀਆਂ ਦੀ ਗਿਣਤੀ 10 ਫੀਸਦੀ ਵਾਧੇ ਦਾ ਟੀਚਾ
NEXT STORY