ਨਵੀਂ ਦਿੱਲੀ- ਸੈਮਸੰਗ ਦਾ ਅਗਲਾ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐਸ6 ਅਗਲੇ ਮਹੀਨੇ ਬਾਰਸੀਲੋਨਾ 'ਚ ਹੋਣ ਵਾਲੀ MWC15 'ਚ ਲਾਂਚ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਸਮਾਰਟਫੋਨ ਨੂੰ ਲੈ ਕੇ ਤਮਾਮ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ।
ਹੁਣ ਫਰੈਂਚ ਵੈਬਸਾਈਟ NoWhereelse.fr ਨੇ ਇਕ ਸਮਾਰਟਫੋਨ ਦੇ ਮੈਟੇਲ ਫਰੇਮ ਦੀਆਂ ਤਸਵੀਰਾਂ ਲੀਕ ਕੀਤੀਆਂ ਹਨ। ਵੈਬਸਾਈਟ ਦਾ ਦਾਅਵਾ ਹੈ ਕਿ ਇਹ ਗਲੈਕਸੀ ਐਸ6 ਦਾ ਫਰੇਮ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਆ ਚੁੱਕੀਆਂ ਹਨ ਕਿ ਗਲਕੈਸੀ ਐਸ6 'ਚ ਮੈਟਲ ਫਰੇਮ ਦੀ ਵਰਤੋਂ ਕੀਤੀ ਜਾਵੇਗੀ। ਵੈਬਸਾਈਟ ਦਾ ਇਹ ਕਹਿਣਾ ਹੈ ਕਿ ਇਸ ਸਮਾਰਟਫੋਨ ਦਾ ਡਿਜ਼ਾਈਨ ਆਈਫੋਨ 6 ਨਾਲ ਮਿਲਦਾ ਜੁਲਦਾ ਹੋਵੇਗਾ।
ਇਸ ਮੈਟਲ ਫਰੇਮ ਦਾ ਸਾਈਜ਼ 7.2 ਐਮ.ਐਮ. ਹੈ ਅਤੇ ਇਸ ਦੇ ਕਿਨਾਰੇ ਗੋਲ ਹਨ। ਇਸ 'ਚ ਸਪੀਕਰ ਗ੍ਰਿਲ, 3.5 ਐਮ.ਐਮ. ਆਡਿਓ ਜੈਕ ਅਤੇ ਮਾਈਕਰੋ ਯੂ.ਐਸ.ਬੀ. ਪੋਰਟ ਸਮਾਰਟਫੋਨ ਦੇ ਥੱਲੇ ਵਾਲੇ ਪਾਸੇ ਦਿਖਾਏ ਗਏ ਹਨ। ਇਸ ਫਰੇਮ 'ਚ ਉਪਰ ਵਾਲੇ ਪਾਸੇ ਮਾਈਕਰੋਫੋਨ ਅਤੇ ਆਈ ਪੋਰਟ ਦਿੱਤਾ ਗਿਆ ਹੈ। ਤਮਾਮ ਟੈਕਨਾਲੋਜੀ ਐਕਸਪਰਟਸ ਦਾ ਕਹਿਣਾ ਹੈ ਕਿ ਗਲੈਕਸੀ ਐਸ6 ਸੈਮਸੰਗ ਦਾ ਹੁਣ ਤਕ ਦਾ ਸ਼ਾਨਦਾਰ ਸਮਾਰਟਫੋਨ ਹੋ ਸਕਦਾ ਹੈ। ਮੁਮਕਿਨ ਹੈ ਕਿ ਕਰਵਡ ਵੈਰੀਐਂਟ ਦੀ ਜਗ੍ਹਾ ਗਲੈਕਸੀ ਐਸ6 'ਚ ਹੀ ਨੋਟ ਐੱਜ ਵਰਗਾ ਕਰਵਡ ਡਿਜ਼ਾਈਨ ਦਿੱਤਾ ਜਾਵੇ।
ਆਰਥਿਕ ਹਾਲਾਤ ਅਤੇ ਬਜਟ 'ਤੇ ਮੋਦੀ ਨੇ ਅਰਥਸ਼ਾਸਤਰੀਆਂ ਨਾਲ ਕੀਤੀ ਚਰਚਾ
NEXT STORY