ਨਵੀਂ ਦਿੱਲੀ- ਜੇਕਰ ਤੁਹਾਡੇ ਕੋਲ ਨੋਕਿਆ 8210 ਫੋਨ ਹੈ ਤਾਂ ਤੁਹਾਨੂੰ ਇਸ ਦੀ ਭਾਰੀ ਕੀਮਤ ਮਿਲ ਸਕਦੀ ਹੈ। ਜੀ ਹਾਂ ਕਈ ਲੋਕ ਇਸ ਤਰ੍ਹਾਂ ਦੇ ਹਨ ਜੋ 16 ਸਾਲ ਪਹਿਲਾਂ ਆਏ ਇਸ ਫੋਨ ਨੂੰ ਹੱਥੋਂ-ਹੱਥ ਖਰੀਦਣ ਨੂੰ ਤਿਆਰ ਹੈ। ਹਾਲਾਂਕਿ ਅਜੇ ਕੰਪਨੀ ਨੇ ਇਸ ਫੋਨ ਨੂੰ ਬਣਾਉਣਾ ਬੰਦ ਕਰ ਦਿੱਤਾ ਹੈ ਪਰ ਇਸ ਦੀ ਮੰਗ ਅਜੇ ਵੀ ਜ਼ਬਰਦਸਤ ਬਣੀ ਹੋਈ ਹੈ।
ਨੋਕਿਆ 8210 ਫੋਨ ਦੀ ਅਜੇ ਵੀ ਜ਼ਬਰਦਸਤ ਮੰਗ ਹੋਣ ਦੇ ਪਿੱਛੇ ਦਾ ਕਾਰਨ ਇਸ ਦੇ ਸ਼ਾਨਦਾਰ ਫੀਚਰ ਹਨ, ਜੀ ਹਾਂ ਇਹ ਇਕ ਇਸ ਤਰ੍ਹਾਂ ਦਾ ਫੋਨ ਹੈ ਜਿਸ ਨੂੰ ਟਰੈਸ ਕਰਨਾ ਪੁਲਸ ਅਤੇ ਸਕਿਓਰਿਟੀ ਏਜੰਸੀਆਂ ਲਈ ਮੁਸ਼ਕਿਲ ਹੋ ਜਾਂਦਾ ਹੈ। ਵੱਡੇ-ਵੱਡੇ ਡਰੱਗ ਡੀਲਰ ਆਈਫੋਨ ਅਤੇ ਹੋਰ ਸਮਾਰਟਫੋਨ ਦੀ ਜਗ੍ਹਾ ਇਸ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਕਿਉਂਕਿ ਇਕ ਸਮਾਰਟਫੋਨ ਨੂੰ ਟਰੈਸ ਕਰਨਾ ਅਤੇ ਹੈਕ ਕਰਨਾ ਬਹੁਤ ਆਸਾਨ ਹੈ। ਇਸ ਦੇ ਇਲਾਵਾ ਇਸ ਫੋਨ 'ਚ ਇੰਫਰਾਰੈਡ ਪੋਰਟ ਵੀ ਹੈ ਜਿਸ ਦੇ ਤਹਿਤ ਬਹੁਤ ਹੀ ਆਸਾਨੀ ਨਾਲ ਇਕ ਦੂਜੇ ਤੋਂ ਬਿਨਾਂ ਸਿਮ ਕਾਰਡ ਸਵੈਪ ਕੀਤੇ ਕਾਨਟੈਕਟਸ ਭੇਜੇ ਜਾ ਸਕਦੇ ਹਨ।
ਹਾਲਾਂਕਿ ਨੋਕਿਆ 8210 ਫੋਨ ਨੂੰ ਕੰਪਨੀ ਨੇ ਹੁਣ ਬਣਾਉਣਾ ਅਤੇ ਵੇਚਣਾ ਬੰਦ ਕਰ ਦਿੱਤਾ ਹੈ ਪਰ ਪੁਰਾਣੇ ਫੋਨ ਨੂੰ ਵੇਚਣ ਵਾਲੇ ਕਈ ਲੋਕ ਹਨ ਜੋ ਇਸ ਨੂੰ ਆਪਣਾ ਧੰਦਾ ਬਣਾ ਚੁੱਕੇ ਹਨ। ਇਸ ਫੋਨ ਨੂੰ ਵੇਚਣ ਵਾਲੇ ਸਭ ਤੋਂ ਵੱਧ ਈ-ਬੇ 'ਤੇ ਹਨ। ਇਸ ਵੈਬਸਾਈਟ ਦੇ ਵਰਤੋਂ ਕੀਤੇ ਫੋਨਸ ਦੇ ਸੈਕਸ਼ਨ 'ਚ ਜਾਂਦੇ ਹੀ 16 ਸਾਲ ਪੁਰਾਣਾ ਨੋਕਿਆ 8210 ਆ ਜਾਂਦਾ ਹੈ ਜੋ 30 ਪੌਂਡ ਤੋਂ 50 ਪੌਂਡ ਤਕ ਮਿਲਦਾ ਹੈ।
ਅਗਲੇ ਵਿੱਤੀ ਸਾਲ ਦਾ ਨਿਵੇਸ਼ ਟੀਚਾ ਵੀ ਕਰੀਬ 43,000 ਕਰੋੜ ਰੁਪਏ ਰਹੇਗਾ
NEXT STORY