ਨਵੀਂ ਦਿੱਲੀ - ਵਿੱਤ ਰਾਜ ਮੰਤਰੀ ਜਯੰਤ ਸਿਨਹਾ ਨੇ ਦੇਸ਼ 'ਚ ਮਹਿੰਗਾਈ ਦੀ ਸਥਿਤੀ ਨੂੰ ਵੇਖਦੇ ਹੋਏ ਡਾਲਰ ਨੂੰ ਛੱਡ ਕੇ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਰੁਪਏ ਦੀ ਮਜ਼ਬੂਤੀ 'ਤੇ ਚਿੰਤਾ ਵਿਅਕਤ ਕੀਤੀ ਹੈ। ਸਿਨਹਾ ਨੇ ਕਿਹਾ, ''ਫਿਲਹਾਲ ਸਾਨੂੰ ਹੋਰ ਕਰੰਸੀਆਂ ਦੇ ਮੁਕਾਬਲੇ ਰੁਪਏ ਲਈ ਇਕ ਪੱਧਰ ਨਿਰਧਾਰਤ ਕਰਨਾ ਹੈ ਤਾਂ ਕਿ ਮਹਿੰਗਾਈ 'ਤੇ ਲਗਾਮ ਲਗਾਈ ਜਾ ਸਕੇ। ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।'' ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ 'ਚ ਕੋਈ ਅਜਿਹਾ ਕਦਮ ਨਾ ਚੁੱਕਿਆ ਜਾਵੇ ਜਿਸ ਦੇ ਨਾਲ ਰੁਪਇਆ ਮੁਕਾਬਲੇ ਤੋਂ ਬਾਹਰ ਹੋ ਜਾਵੇ। ਸ਼੍ਰੀ ਸਿਨਹਾ ਨੇ ਕਿਹਾ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ 60 ਤੋਂ 65 ਰੁਪਏ ਪ੍ਰਤੀ ਡਾਲਰ ਦੇ ਵਿਚਕਾਰ ਦੀ ਰੇਂਜ ਵਧੀਆ ਹੈ।
16 ਸਾਲ ਪਹਿਲਾਂ ਆਏ ਇਸ ਫੋਨ ਦੀ ਅੱਜ ਵੀ ਹੈ ਜ਼ਬਰਦਸਤ ਮੰਗ!
NEXT STORY