ਜਲੰਧਰ- ਫੋਟੋਗ੍ਰਾਫੀ ਦੀ ਦੁਨੀਆ 'ਚ ਨਵਾਂ ਧਮਾਕਾ ਕਰਦੇ ਹੋਏ ਕੈਨਨ ਨੇ 50 ਮੈਗਾਪਿਕਸਲ ਦਾ ਕੈਮਰਾ ਬਾਜ਼ਾਰ 'ਚ ਉਤਾਰਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੈਨਨ ਇਸ ਦੇ 2 ਮਾਡਲ 5 ਡੀ.ਐਸ. ਅਤੇ 5 ਡੀ.ਐਸ.ਆਰ. ਨੂੰ ਜੂਨ 'ਚ ਬਾਜ਼ਾਰ 'ਚ ਉਤਾਰੇਗੀ। ਕੰਪਨੀ ਦੇ 5 ਡੀ.ਐਸ.ਆਰ. ਦੀ ਕੀਮਤ 3700 ਡਾਲਰ (2,28,931 ਰੁਪਏ) ਅਤੇ 5 ਡੀ.ਐਸ.ਆਰ. ਦੀ ਕੀਮਤ 3900 ਡਾਲਰ (2,41,306 ਰੁਪਏ) ਰੱਖੀ ਗਈ ਹੈ।
ਕੈਨਨ ਫੋਟੋਗ੍ਰਾਫੀ ਬਾਜ਼ਾਰ 'ਚ 50 ਮੈਗਾਪਿਕਸਲ ਦਾ ਕੈਮਰਾ ਉਤਾਰ ਕੇ ਆਪਣੇ ਸਾਰੇ ਮੁਕਾਬਲੇਬਾਜ਼ਾਂ ਨੂੰ ਪਛਾੜ ਦੇਵੇਗੀ। ਕੰਪਨੀ ਵਲੋਂ ਬਾਜ਼ਾਰ 'ਚ ਉਤਾਰੇ ਜਾ ਰਹੇ ਦੋਹਾਂ ਮਾਡਲਾਂ 'ਚ ਲੱਗਭਗ ਇਕੋ ਜਿਹੇ ਫੀਚਰਜ਼ ਹਨ ਪਰ 5 ਐਸ.ਡੀ.ਆਰ. 'ਚ ਇਕ ਅਜਿਹਾ ਬਦਲ ਉਪਲੱਬਧ ਕਰਵਾਇਆ ਗਿਆ ਹੈ ਜੋ ਤੁਹਾਨੂੰ ਐਂਟੀ-ਏਲਾਈਸਿੰਗ ਫਿਲਟਰ ਨੂੰ ਕੰਟਰੋਲ ਕਰਨ ਦੀ ਸਹੂਲਤ ਦਿੰਦਾ ਹੈ, ਜਿਸ ਨਾਲ ਤੁਹਾਨੂੰ ਫੋਟੋ ਦੀ ਵਧੀਆ ਡਿਟੇਲ ਮਿਲਦੀ ਹੈ। ਇਨ੍ਹਾਂ ਦੋਹਾਂ ਕੈਮਰਿਆਂ 'ਚ ਡਿਊਲ ਡਾਈਜ਼ਿਕ 6 ਪ੍ਰੋਸੈਸਰ ਲੱਗਾ ਹੈ ਅਤੇ ਇਨ੍ਹਾਂ 'ਚ 61 ਪੁਆਇੰਟ ਆਟੋ ਫੋਕਸ ਸਿਸਟਮ ਲੱਗਾ ਹੈ, ਜਿਸ ਨਾਲ ਫੋਟੋ ਖਿੱਚਣ 'ਚ ਸੌਖ ਹੁੰਦੀ ਹੈ।
50 ਮੈਗਾਪਿਕਸਲ ਕੈਮਰਾ ਹੋਣ ਕਾਰਨ ਇਹ ਤੁਹਾਨੂੰ ਏ.ਪੀ.ਐਸ.ਸੀ. ਸੈਂਸਰ 'ਤੇ 19 ਮੈਗਾਪਿਕਸਲ ਤੱਕ ਦੀ ਫੋਟੋ ਖਿੱਚਣ ਦੀ ਸਹੂਲਤ ਵੀ ਦਿੰਦਾ ਹੈ। ਇਸ ਕੈਮਰੇ ਦੇ ਬਾਜ਼ਾਰ 'ਚ ਆਉਣ ਦੇ ਬਾਅਦ ਵੀਡੀਓ ਫੋਟੋਗ੍ਰਾਫੀ ਦੇ ਖੇਤਰ 'ਚ ਮੈਗਾਪਿਕਸਲਸ ਵਧਾਉਣ ਦੀ ਜੰਗ ਹੋਰ ਤੇਜ਼ ਹੋ ਸਕਦੀ ਹੈ। ਕੈਨਨ ਦੇ ਕਈ ਮੁਕਾਬਲੇਬਾਜ਼ ਵੀ ਆਉਣ ਵਾਲੇ ਮਹੀਨਿਆਂ 'ਚ ਜ਼ਿਆਦਾ ਮੈਗਾਪਿਕਸਲ ਸਮਰੱਥਾ ਵਾਲੇ ਕੈਮਰਿਆਂ ਨਾਲ ਬਾਜ਼ਾਰ 'ਚ ਉਤਰ ਸਕਦੇ ਹਨ।
ਵੀਡੀਓ ਰਿਕਾਰਡਿੰਗ ਦਾ ਐਡਵਾਂਸ ਫੀਚਰ ਨਹੀਂ
ਹਾਲਾਂਕਿ ਸਟਿੱਲ ਫੋਟੋ ਖਿੱਚਣ ਦੇ ਮਾਮਲੇ 'ਚ ਇਹ ਸਾਰੇ ਕੈਮਰਿਆਂ ਤੋਂ ਕਿਤੇ ਅੱਗੇ ਹੋਵੇਗਾ ਪਰ ਵੀਡੀਓ ਰਿਕਾਰਡਿੰਗ ਲਈ ਇਸ 'ਚ ਕੋਈ ਐਡਵਾਂਸ ਫੀਚਰ ਨਹੀਂ ਹੈ। ਕੈਨਨ ਦੇ ਡੀ.ਐੱਸ.ਸੀ.ਆਰ. ਕੈਮਰੇ ਵੀਡੀਓ ਪ੍ਰੋਡਕਸ਼ਨ ਲਈ ਚੰਗੇ ਮੰਨੇ ਜਾਂਦੇ ਹਨ। ਹਾਲਾਂਕਿ ਇਹ ਕੈਮਰਾ ਆਮ 1080 ਪੀ. ਵੀਡੀਓ ਰਿਕਾਰਡਿੰਗ ਦੀ ਸਹੂਲਤ ਦਿੰਦਾ ਹੈ। ਪ੍ਰੋਫੈਸ਼ਨਲ ਫੋਟੋਗ੍ਰਾਫੀ ਦੀ ਦੁਨੀਆ 'ਚ ਕੈਨਨ ਦਾ ਇਹ ਕੈਮਰਾ ਫੋਟੋਗ੍ਰਾਫੀ ਦਾ ਨਵਾਂ ਇਤਿਹਾਸ ਲਿਖ ਸਕਦਾ ਹੈ।
ਅੋਪੋ ਨੇ ਸਮਾਰਟਫੋਨ ਦੀਆਂ ਕੀਮਤਾਂ ਘਟਾਈਆਂ
NEXT STORY