ਇਸਲਾਮਾਬਾਦ- ਪਾਕਿਸਤਾਨ ਦੇ ਵਣਜ ਮੰਤਰੀ ਖੁਰਰਮ ਦਸਤਗੀਰ ਖਾਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨੂੰ 'ਬਿਨਾ ਵਿਤਕਰੇ ਦੇ ਬਾਜ਼ਾਰ' ਤੱਕ ਪਹੁੰਚ ਦੇਣ' ਦਾ ਦਰਜਾ ਦੇ ਸਕਦਾ ਹੈ ਅਤੇ ਦੋਵੇਂ ਦੇਸ਼ ਵਪਾਰ ਨੂੰ ਉਦਾਰ ਬਣਾਉਣ ਦੇ ਲਈ ਇਕ ਸੰਧੀ ਵੱਲ ਵੱਧ ਰਹੇ ਹਨ। ਖਾਨ ਨੇ ਸ਼ੁੱਕਰਵਾਰ ਨੂੰ ਸਿਨੇਟ ਨੂੰ ਦੱਸਿਆ ਕਿ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਨੇ ਨੀਤੀਗਤ ਤਰਜੀਹ ਦੇ ਤੌਰ 'ਤੇ ਭਾਰਤ ਦੇ ਨਾਲ ਵਪਾਰ ਨੂੰ ਉਦਾਰ ਬਣਾਉਣ ਨੂੰ ਲੈ ਕੇ ਨਿਜੀ ਤੌਰ 'ਤੇ ਰੂਚੀ ਦਿਖਾਈ ਹੈ।
ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਾਕਿਸਤਾਨ ਭਾਰਤ ਨੂੰ ਬਿਨਾ ਵਿਤਕਰੇ ਦੇ ਬਾਜ਼ਾਰ ਤੱਕ ਪਹੁੰਚ ਬਣਾਉਣ ਦਾ (ਐੱਨ.ਡੀ.ਐੱਮ.ਏ.) ਦਰਜਾ ਦੇ ਸਕਦਾ ਹੈ। ਨਵੀਂ ਸੰਧੀ ਤੋਂ ਸਾਡੇ ਕਾਰੋਬਾਰੀਆਂ ਦੇ ਹਿਤਾਂ ਦੀ ਰੱਖਿਆ ਹੋਵੇਗੀ।
ਐੱਕਸਪ੍ਰੈੱਸ ਨਿਊਜ਼ ਨੇ ਮੰਤਰੀ ਦੇ ਹਵਾਲੇ ਤੋਂ ਲਿਖਿਆ ਹੈ ਕਿ ਪਾਕਿਸਤਾਨ ਅਤੇ ਭਾਰਤ ਦੋ ਪੱਖੀ ਵਪਾਰ ਨੂੰ ਉਦਾਰ ਬਣਾਉਣ ਦੇ ਲਈ ਇਕ ਸੰਧੀ ਕਰਨ ਦੀ ਦਿਸ਼ਾ ਵੱਲ ਅੱਗੇ ਵਧ ਰਹੇ ਹਨ। ਮੰਤਰੀ ਨੇ ਕਿਹਾ ਕਿ ਪਾਕਿਸਤਾਨ ਆਪਣੇ ਗੁਆਂਢੀ ਤਾਕਤਵਰ ਦੇਸ਼ ਨੂੰ ਰਿਆਇਤ ਦਿੰਦੇ ਸਮੇਂ ਆਪਣੇ ਖੇਤੀ ਕਾਰੋਬਾਰੀਆਂ ਦੇ ਹਿਤਾਂ ਦੀ ਰੱਖਿਆ ਕਰਨ 'ਤੇ ਕੰਮ ਕਰ ਰਿਹਾ ਹੈ।
ਸਮਾਰਟਫੋਨ ਦੱਸੇਗਾ ਕਿ ਤੁਸੀਂ HIV ਪੋਜ਼ਿਟਿਵ ਹੋ ਜਾਂ ਨਹੀਂ (ਵੀਡੀਓ)
NEXT STORY