ਲਖਨਊ- ਸੰਸਦ 'ਚ ਰੇਲ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲੇ ਰੇਲ ਮੰਤਰੀ ਮਨੋਜ ਸਿਨਹਾ ਨੇ ਸ਼ਨੀਵਾਰ ਨੂੰ ਕਿਹਾ ਕਿ ਰੇਲ ਬਜਟ 'ਤੇ ਪਹਿਲਾਂ ਤੋਂ ਚਰਚਾ ਕਰਨਾ ਠੀਕ ਨਹੀਂ ਹੈ। ਇੱਥੇ ਲਖਨਊ-ਕਾਠਗੋਦਾਮ ਐੱਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਦੇ ਲਈ ਆਯੋਜਿਤ ਸਮਾਰੋਹ ਤੋਂ ਅਲੱਗ ਉਨ੍ਹਾਂ ਨੇ ਕਿਹਾ ਕਿ ਰੇਲ ਬਜਟ 'ਤੇ ਪਹਿਲੇ ਤੋਂ ਚਰਚਾ ਕਰਨਾ ਠੀਕ ਨਹੀਂ ਹੈ। ਰੇਲ ਬਜਟ 'ਤੇ ਸੰਸਦ 'ਚ ਚਰਚਾ ਕੀਤੀ ਜਾਵੇਗੀ। ਇਸ 'ਤੇ ਪਹਿਲੇ ਹੀ ਚਰਚਾ ਕਰਨਾ ਸਹੀ ਨਹੀਂ ਹੈ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੇਲ ਕਿਰਾਏ 'ਚ ਵਾਧੇ ਦਾ ਫਿਲਹਾਲ ਕੋਈ ਪ੍ਰਸਤਾਵ ਨਹੀਂ ਹੈ। ਹਾਲ 'ਚ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਸੀ ਕਿ ਭਾਵੇਂ ਡੀਜ਼ਲ ਦੀਆਂ ਕੀਮਤਾਂ ਹੇਠਾਂ ਆਈਆਂ ਹਨ, ਪਰ ਯਾਤਰੀ ਕਿਰਾਏ 'ਚ ਕਮੀ ਲਿਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਰੇਲਵੇ ਯਾਤਰੀ ਆਵਾਜਾਈ ਲਾਗਤ ਦਾ ਸਿਰਫ 50 ਫੀਸਦੀ ਹੀ ਵਸੂਲੀ ਕਰ ਸਕਦੀ ਹੈ। ਯਾਤਰੀਆਂ ਨੂੰ ਕਿਰਾਏ 'ਚ ਪਹਿਲੇ ਤੋਂ ਹੀ ਕਾਫੀ ਰਿਆਇਤਾਂ ਉਪਲਬਧ ਕਰਾਈਆਂ ਜਾ ਰਹੀਆਂ ਹਨ। ਰੇਲ ਸੇਵਾਵਾਂ ਨੂੰ ਆਧੁਨਿਕ ਕਰਨਾ ਹੋਵੇਗਾ ਜਿਸ ਨਾਲ ਲੋਕਾਂ ਦੀਆਂ ਉਮੀਦਾਂ ਪੂਰੀਆਂ ਕੀਤੀਆਂ ਜਾ ਸਕਣ। ਨੈੱਟਵਰਕ ਦਾ ਵੀ ਵਿਸਥਾਰ ਕੀਤੇ ਜਾਣ ਦੀ ਜ਼ਰੂਰਤ ਹੈ।
ਬਿਜਲੀ ਕਾਨੂੰਨ 'ਚ ਸੋਧ ਅਪ੍ਰੈਲ ਤੋਂ ਹੋਵੇਗੀ ਪ੍ਰਭਾਵ 'ਚ : ਗੋਇਲ
NEXT STORY