ਨਵੀਂ ਦਿੱਲੀ- ਕੀ ਅਜਿਹਾ ਵੀ ਹੋ ਸਕਦਾ ਹੈ ਕਿ ਤੁਸੀਂ ਵਟਸਐਪ 'ਤੇ ਕਿਸੇ ਨੂੰ ਮੈਸੇਜ ਕਰੋ ਅਤੇ ਉਸ ਨੂੰ ਤੁਹਾਡਾ ਫੋਨ ਨੰਬਰ ਪਤਾ ਨਹੀਂ ਲੱਗੇ। ਜੀ ਹਾਂ, ਇਕ ਅਜਿਹਾ ਟ੍ਰਿਕ ਹੈ ਜਿਸ ਨਾਲ ਤੁਸੀਂ ਵਟਸਐਪ ਦੇ ਤਹਿਤ ਕਿਸੇ ਨੂੰ ਵੀ ਮੈਸੇਜ ਭੇਜ ਸਕਦੇ ਹੋ ਫਿਰ ਵੀ ਉਸ ਨੂੰ ਤੁਹਾਡੇ ਫੋਨ ਨੰਬਰ ਦਾ ਪਤਾ ਨਹੀਂ ਲੱਗੇਗਾ। ਇਸ ਦੇ ਲਈ ਕਿਸੇ ਐਪ ਦੀ ਜ਼ਰੂਰਤ ਵੀ ਨਹੀਂ ਪੈਣ ਵਾਲੀ। ਇਹ ਕੰਮ ਬਹੁਤ ਹੀ ਆਸਾਨ ਤਰੀਕੇ ਨਾਲ ਕੀਤਾ ਜਾ ਸਕਦਾ ਹੈ।
ਵਟਸਐਪ 'ਤੇ ਮੈਸੇਜਿੰਗ ਦੇ ਦੌਰਾਨ ਫੋਨ ਨੰਬਰ ਨਾ ਦੱਸਣ ਦਾ ਇਹ ਆਸਾਨ ਤਰੀਕਾ ਹੈ। ਸਭ ਤੋਂ ਪਹਿਲੇ ਤੁਸੀਂ ਆਪਣੇ ਫੋਨ ਤੋਂ ਵਟਸਐਪ ਨੂੰ ਅਨਇੰਸਟਾਲ ਕਰੋ। ਹਾਲਾਂਕਿ ਇਸ ਤੋਂ ਪਹਿਲੇ ਫੋਨ 'ਚ ਰੱਖੇ ਡਾਟਾ ਦਾ ਬੈਕਅਪ ਜ਼ਰੂਰ ਲੈ ਲਵੋ। ਇਸ ਤੋਂ ਬਾਅਦ ਵਟਸਐਪ ਦੀ ਫ੍ਰੇਸ ਕੌਫੀ ਡਾਉਨਲੋਡ ਕਰੋ ਅਤੇ ਫਿਰ ਇੰਸਟਾਲ ਕਰੋ। ਵਟਸਐਪ ਇੰਸਟਾਲ ਕਰਨ ਤੋਂ ਬਾਅਦ ਆਈਡੈਂਟਿਟਿ ਦੇ ਤੌਰ 'ਤੇ ਫੋਨ ਨੰਬਰ ਦੀ ਬਜਾਏ ਆਪਣਾ ਈ-ਮੇਲ ਐਡਰੈਸ ਪਾਓ। ਹਾਲਾਂਕਿ ਇਸ ਦੇ ਲਈ ਤੁਹਾਨੂੰ ਆਪਣਾ ਫੋਨ ਏਅਰਪਲੇਨ ਮੋਡ 'ਚ ਟਰਨ ਆਨ ਕਰਨਾ ਹੋਵੇਗਾ। ਅਜਿਹਾ ਕਰਨ 'ਤੇ ਤੁਹਾਡੇ ਮੋਬਾਈਲ ਫੋਨ ਕੈਰੀਅਰ ਅਤੇ ਵਟਸਐਪ ਸਰਵਰ ਦੇ ਵਿਚਾਲੇ ਕਮਿਊਨਿਕੇਸ਼ਨ ਡਿਸੇਬਲ ਹੋ ਜਾਵੇਗਾ।
ਇਸ ਤੋਂ ਬਾਅਦ ਆਪਣੇ ਆਪ ਇਕ ਸਫੂਫੇਡ ਨੰਬਰ ਜਨਰੇਟ ਹੋਵੇਗਾ ਜਿਸ ਦੇ ਤਹਿਤ ਤੁਸੀਂ ਕਿਸੇ ਵੀ ਵਟਸਐਪ ਯੂਜ਼ਰ ਨਾਲ ਕੁਨੈਕਟ ਹੋ ਕੇ ਮੈਸੇਜਿੰਗ ਕਰ ਸਕਦੇ ਹੋ। ਸਾਹਮਣੇ ਵਾਲੇ ਯੂਜ਼ਰ ਨੂੰ ਇਹ ਸਫੂਫੇਡ ਨੰਬਰ ਦਿਖਾਈ ਦੇਵੇਗਾ ਨਾ ਕਿ ਤੁਹਾਡਾ ਅਸਲੀ ਫੋਨ ਨੰਬਰ। ਤਾਂ ਹੁਣ ਕਰੋ ਟ੍ਰਾਈ...
ਇਹ ਕੰਪਨੀ ਦੇ ਰਹੀ ਹੈ ਫ੍ਰੀ ਇੰਟਰਨੈਟ ਦੀ ਸਹੂਲਤ, ਤੁਸੀਂ ਵੀ ਚੁੱਕੋ ਫਾਇਦਾ
NEXT STORY