ਨਵੀਂ ਦਿੱਲੀ- ਦੂਰਸੰਚਾਰ ਕੰਪਨੀ ਭਾਰਤੀ ਏਅਰਟੈਲ ਆਪਣੇ ਉਪਭੋਗਤਾਵਾਂ ਨੂੰ ਲੁਭਾਉਣ ਲਈ ਜਲਦੀ ਹੀ ਫ੍ਰੀ ਇੰਟਰਨੈਟ ਆਫਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਤਰ੍ਹਾਂ ਕੰਪਨੀ ਆਪਣੇ ਇੰਟਰਨੈਟ ਸਬਸਕ੍ਰਾਈਬਰਸ ਨੂੰ ਵਧਾਉਣ ਦੇ ਲਈ ਕਰ ਰਹੀ ਹੈ। ਇਸ ਨਵੀਂ ਇੰਟਰਨੈਟ ਸਰਵਿਸ ਦਾ ਨਾਮ ਵਨ ਟੱਚ ਇੰਟਰਨੈਟ ਰੱਖਿਆ ਗਿਆ ਹੈ ਅਤੇ ਇਹ ਉਨ੍ਹਾਂ ਪ੍ਰੀਪੇਡ ਉਪਭੋਗਤਾਵਾਂ ਲਈ ਹੋਵੇਗਾ ਜੋ ਸਮਾਰਟਫੋਨ ਰੱਖਣ ਦੇ ਬਾਵਜੂਦ ਇੰਟਰਨੈਟ ਦੀ ਵਰਤੋਂ ਨਹੀਂ ਕਰ ਰਹੇ।
ਇਹ ਸਰਵਿਸ ਹਿੰਦੀ ਅਤੇ ਅੰਗਰੇਜ਼ੀ ਦੇ ਇਲਾਵਾ 8 ਭਾਸ਼ਾਵਾਂ 'ਚ ਲਾਂਚ ਹੋਵੇਗੀ। ਇਸ ਦੇ ਤਹਿਤ ਏਅਰਟੈਲ ਦੀ 2ਜੀ ਅਤੇ 3ਜੀ ਦੋਵਾਂ ਹੀ ਪਲਾਨ ਦਾ ਲਾਭ ਚੁੱਕ ਸਕਦੇ ਹੋ। ਬੇਸ਼ਕ ਇਸ ਸਰਵਿਸ ਨਾਲ ਏਅਰਟੈਲ ਦਾ ਮੋਬਾਈਲ ਬਿਜ਼ਨੈਸ ਵਧਾਉਣ ਵਾਲਾ ਹੈ, ਜਿਸ 'ਚ ਕੰਪਨੀ ਦਾ ਮੁਨਾਫਾ ਅਤੇ ਸੇਲ ਦੋਵੇਂ ਹੀ ਵਧਣਗੇ। ਇਸ ਦੇ ਲਈ ਏਅਰਟੈਲ ਹੋਰ ਵੀ ਲੁਭਾਵਣੇ ਪਲਾਨ ਆਫਰ ਕਰ ਰਿਹਾ ਹੈ, ਜਿਸ 'ਚ 1 ਰੁਪਏ ਪ੍ਰਤੀਦਿਨ 'ਚ ਫੇਸਬੁੱਕ ਅਤੇ ਟਵਿੱਟਰ ਦੀ ਵਰਤੋਂ ਸ਼ਾਮਲ ਹੈ। ਵਨ ਟੱਚ ਇੰਟਰਨੈਟ ਵਾਇਰਲੈਸ ਐਪਲੀਕੇਸ਼ਨ ਪ੍ਰੋਟੋਕਾਲ ਪੋਰਟਲ ਹੈ ਜਿਸ ਨੂੰ ਨਾਨ ਇੰਟਰਨੈਟ ਯੂੜੜਜਰਸ ਦੀ ਸਹੂਲਤ ਲਈ ਖਾਸ ਤੌਰ ਨਾਲ ਡਿਜ਼ਾਈਨ ਕੀਤਾ ਗਿਆ ਹੈ।
ਇੰਝ ਲੱਭੋ ਆਪਣਾ ਗੁੰਮ ਹੋਇਆ ਮੋਬਾਈਲ ਫੋਨ
NEXT STORY