ਹਿੰਦੂ-ਮੁਸਲਮਾਨਾਂ ਦੇ ਮਤਭੇਦ ਵਿਚਾਲੇ ਹਿੰਦੂਤਵ ਹੀ ਰਾਹ ਹੈ
ਮੇਰਠ(ਭਾਸ਼ਾ)—ਏਕਤਾ ਲਈ ਏਕਰੂਪਤਾ 'ਤੇ ਜ਼ੋਰ ਦਿੰਦੇ ਹੋਏ ਸੰਘ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਇਕ-ਦੂਜੇ ਨੂੰ ਬਦਲੋ ਨਾ, ਜਿਹੜਾ ਜਿਸ ਤਰ੍ਹਾਂ ਦਾ ਹੈ, ਉਸੇ ਤਰ੍ਹਾਂ ਦਾ ਹੀ ਠੀਕ ਹੈ, ਉਹ ਉਸੇ ਤਰ੍ਹਾਂ ਨਾਲ ਸਾਡਾ ਆਪਣਾ ਰਹੇਗਾ। ਇਥੇ ਆਯੋਜਿਤ ਸਮਾਗਮ 'ਚ ਸੰਘ ਮੁਖੀ ਭਾਗਵਤ ਨੇ ਕਿਹਾ ਕਿ ਵਿਭਿੰਨਤਾਵਾਂ ਦਾ ਸਨਮਾਨ ਕਰੋ। ਵਿਭਿੰਨਤਾਵਾਂ ਦੇ ਮੂਲ 'ਚ ਏਕਤਾ ਨੂੰ ਦੇਖੋ, ਇਹੀ ਭਾਰਤ ਵਰਸ਼ ਦਾ ਮੂਲ ਤੱਤ ਹੈ। ਹਿੰਦੂਤਵ ਦਾ ਵਿਚਾਰ ਹੀ ਦੁਨੀਆ ਦਾ ਇਕਲੌਤਾ ਅਜਿਹਾ ਵਿਚਾਰ ਹੈ, ਜੋ ਸਾਨੂੰ ਸਾਰਿਆਂ ਨੂੰ ਜੋੜਦਾ ਹੈ। ਉਨ੍ਹਾਂ ਕਵੀ ਗੁਰੂ ਰਵਿੰਦਰਨਾਥ ਠਾਕੁਰ ਵਲੋਂ ਬੰਗਭੰਗ ਵੇਲੇ ਕਹੀ ਗੱਲ ਦਾ ਜ਼ਿਕਰ ਕਰਦਿਆਂ ਕਿਹਾ ਜਦ ਵੀ ਹਿੰਦੂ-ਮੁਸਲਮਾਨਾਂ ਵਿਚਾਲੇ ਮਤਭੇਦ ਹੋਣਗੇ ਤਾਂ ਵਿਚ ਦਾ ਰਾਹ ਜ਼ਰੂਰ ਨਿਕਲੇਗਾ ਤੇ ਉਹ ਰਾਹ ਹਿੰਦੂਤਵ ਦਾ ਰਾਹ ਹੋਵੇਗਾ। ਭਾਗਵਤ ਨੇ ਦਿੱਲੀ ਚੋਣਾਂ ਦੇ ਸਬੰਧ 'ਚ ਆ ਰਹੇ ਐਗਜ਼ਿਟ ਪੋਲ ਦੇ ਨਤੀਜਿਆਂ ਬਾਰੇ ਕਿਹਾ ਕਿ ਭਾਜਪਾ ਲਈ ਕਿਰਨ ਬੇਦੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕਰਨਾ ਤੇ ਨਾਂਹ-ਪੱਖੀ ਪ੍ਰਚਾਰ ਨੁਕਸਾਲਦੇਹ ਸਾਬਤ ਹੋਇਆ ਹੈ।
ਸੂਬਿਆਂ ਨੂੰ ਜ਼ਿਆਦਾ ਧਨ ਅਤੇ ਖਰਚ ਦੀ ਆਜ਼ਾਦੀ ਦੇਣ ਦਾ ਪ੍ਰਧਾਨ ਮੰਤਰੀ ਦਾ ਵਾਅਦਾ
NEXT STORY