ਨਵੀਂ ਦਿੱਲੀ(ਭਾਸ਼ਾ)-ਸਵੀਡਨ ਦੀ ਫਰਨੀਚਰ ਪ੍ਰਚੂਨ ਕੰਪਨੀ ਆਈਕੀਆ ਭਾਰਤ ਤੋਂ ਉਤਪਾਦਾਂ ਦੀ ਖਰੀਦ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਇੱਥੇ ਆਪਣੇ ਸਪਲਾਈ ਕਰਤਾਵਾਂ ਦੀ ਗਿਣਤੀ ਵੀ ਵਧਾਵੇਗੀ। ਕੰਪਨੀ ਦੀ ਭਾਰਤੀ ਇਕਾਈ ਆਈਕੀਆ ਇੰਡੀਆ ਪਹਿਲਾਂ ਹੀ ਭਾਰਤੀ ਬਾਜ਼ਾਰ ਵਿਚੋਂ ਕਾਫੀ ਮਾਤਰਾ ਵਿਚ ਕੱਪੜਾ ਖਰੀਦ ਰਹੀ ਹੈ ਉਹ ਹੋਰ ਸ਼੍ਰੇਣੀਆਂ ਵਿਚ ਵੀ ਖਰੀਦਦਾਰੀ ਕਰਨਾ ਚਾਹੁੰਦੀ ਹੈ। ਆਈਕੀਆ ਇੰਡੀਆ ਦੇ ਕਾਰਜਕਾਰੀ ਅਧਿਕਾਰੀ ਜੁਵੇਨਸੀਓ ਮਾਏਜਤੂ ਨੇ ਇੱਥੇ ਉਦਯੋਗਿਕ ਨੀਤੀ ਅਤੇ ਉਤਸ਼ਾਹਨ ਵਿਭਾਗ ਦੇ ਸਕੱਤਰ ਅਮਿਤਾਭ ਕਾਂਤ ਨਾਲ ਮੁਲਾਕਾਤ ਕੀਤੀ ਅਤੇ ਵਣਜ ਅਤੇ ਉਦਯੋਗ ਮੰਤਰਾਲਾ ਦੇ ਅਧਿਕਾਰੀਆਂ ਨੂੰ ਕੰਪਨੀ ਦੀ ਕਾਰੋਬਾਰੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ।
ਕਈ ਦੇਸ਼ਾਂ ਨੇ ਭਾਰਤ ਤੋਂ ਕੀਟਨਾਸ਼ਕ ਪ੍ਰਭਾਵਿਤ ਫਲ ਸਬਜ਼ੀਆਂ ਦੀ ਦਰਾਮਦ 'ਤੇ ਪਾਬੰਦੀ ਲਗਾਈ
NEXT STORY