ਰੋਮ/ਇਟਲੀ (ਕੈਂਥ)-ਦਿੱਲੀ 'ਚ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ 70 ਵਿਚੋਂ 67 ਸੀਟਾਂ ਲੈ ਕੇ ਹੁੰਝਾ ਫੇਰ ਜਿੱਤ ਪ੍ਰਾਪਤ ਕਰਕੇ ਇਕ ਨਵਾਂ ਇਤਿਹਾਸ ਸਿਰਜਿਆ ਹੈ, ਜਿੱਥੇ ਭਾਜਪਾ ਨੂੰ ਸਿਰਫ 3 ਸੀਟਾਂ ਲੈ ਕੇ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ, ਉਥੇ ਕਾਂਗਰਸ ਤਾਂ ਇਨ੍ਹਾਂ ਚੋਣਾਂ 'ਚ ਖਾਤਾ ਵੀ ਨਹੀਂ ਖੋਲ ਸਕੀ। ਇਨ੍ਹਾਂ ਚੋਣ ਨਤੀਜਿਆਂ ਨਾਲ ਭਾਰਤ 'ਚ ਆਸ ਦੀ ਇਕ ਨਵੀਂ ਕਿਰਨ ਉਜਾਗਰ ਹੋਈ ਹੈ ਕਿ ਜੇਕਰ ਆਉਣ ਵਾਲੇ ਦਿਨਾਂ 'ਚ ਆਪ (ਆਮ ਆਦਮੀ ਪਾਰਟੀ) ਦੇ ਵਾਅਦੇ ਵਫਾ ਹੋ ਗਏ ਤਾਂ ਜਿੱਥੇ ਗਰੀਬੀ ਅਤੇ ਭ੍ਰਿਸ਼ਟਾਚਾਰ 'ਚ ਪਿਸ ਰਹੀ ਭਾਰਤੀ ਜਨਤਾ ਨੂੰ ਰਾਹਤ ਮਿਲਣ ਦੀਆਂ ਆਸਾਂ ਹਨ ਉੱਥੇ ਫਿਰਕਾਪ੍ਰਸਤੀ ਦੀ ਜ਼ਹਿਰ ਤੋਂ ਦੇਸ਼ ਦਾ ਬਚਾਅ ਹੋਣ ਦੀਆਂ ਵੀ ਸੰਭਾਵਨਾਵਾਂ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਕ ਤੇ ਆਪ ਹਮਾਇਤੀ ਰਾਜਵੀਰ ਸਿੰਘ ਗਿੱਲ ਨੇ ਇਟਲੀ ਦੀ ਲਾਸੀ ਸਟੇਟ ਦੇ ਮਸ਼ਹੂਰ ਪਿੰਡ ਪਨਤੀਨੀਆ ਵਿਖੇ ਆਮ ਆਦਮੀ ਪਾਰਟੀ ਦੀ ਜਿੱਤ 'ਚ ਜਸ਼ਨ ਮਨਾਉਂਦੇ ਹੋਏ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਿਆਪਕ ਪਾਰਲੀਮਾਨੀ ਜਿੱਤ ਤੋਂ ਬਾਅਦ ਫਾਸ਼ੀ ਬਿਰਤੀ ਵਲ ਵੱਧ ਰਹੀ ਸੀ ਅਤੇ ਉਨ੍ਹਾਂ ਦੇ ਆਗੂ ਰਾਜਨੀਤਕ ਪੱਤਾ ਖੇਡਣ ਵਿਚ ਬਹੁਤ ਜਲਦਬਾਜ਼ੀ ਕਰ ਗਏ, ਜਿਸ ਕਾਰਨ ਮੁਸਲਮਾਨਾਂ, ਸਿੱਖਾਂ ਅਤੇ ਇਸਾਈਆਂ ਨੇ ਸਪੱਸ਼ਟ ਫਤਵਾ ਦੇ ਦਿੱਤਾ।
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਜੋ ਕਿ ਇਤਹਾਸਕ ਤੌਰ 'ਤੇ ਗਰੀਬੀ ਹਟਾਓ ਦਾ ਨਾਅਰਾ ਦਿੰਦੀ ਰਹੀ ਹੈ, ਉਸ ਦੇ ਹੱਥੋਂ ਗਰੀਬ ਜਾਂ ਕਿਰਤੀ ਵਰਗ ਦੀ ਵੋਟ ਖਿਸਕ ਗਈ ਹੈ ਕਿਉਂਕਿ ਪਿਛਲੀ ਵਾਰ ਆਪ ਦੇ ਦਿੱਲੀ 'ਚ ਕੁਲ 49 ਦਿਨਾਂ ਦੇ ਰਾਜ ਨੇ ਕਿਰਤੀ ਵਰਗ ਦੇ ਦਿਲ ਵਿਚ ਆਸ ਦੀ ਇੱਕ ਕਿਰਨ ਦਿਖਾਈ ਸੀ ਕਿ ਉਹ ਬਿਜਲੀ ਪਾਣੀ ਸਸਤੇ ਭਾਅ ਦੇਣ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ 'ਚ ਅਮਲੀ ਤੌਰ 'ਤੇ ਕੁਝ ਕਰਨ ਲਈ ਵਚਨਬੱਧ ਹੈ। ਯਾਦ ਰਹੇ ਕਿ ਹੁਣ ਦੀਆਂ ਚੋਣਾਂ 'ਚ ਕਾਂਗਰਸ ਦੇ 63 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਈਮਾਨਦਾਰ ਤੇ ਸਾਫ ਸੁੱਥਰੀ ਰਾਜਨੀਤੀ ਕਰਨ ਵਾਲਿਆਂ ਦਾ ਡੱਟ ਕੇ ਸਾਥ ਦਿੱਤਾ, ਜਿਸ ਲਈ ਮੈਂ ਸਮਝਦਾਰ ਲੋਕਾਂ ਦਾ ਤਹਿ ਦਿਲੋਂ ਧੰਵਾਦੀ ਹਾਂ। ਇਸ ਮੌਕੇ ਵੱਡੀ ਗਿਣਤੀ 'ਚ ਪਹੁਚੇ ਲੋਕਾਂ ਨੂੰ ਲੱਡੂ ਵੰਡੇ ਗਏ।
ਕਾਮਸੂਤਰ ਕੈਲੰਡਰ ਦਿਖਾ ਕੇ ਕਰਦਾ ਸੀ ਸ਼ੋਸ਼ਣ, 30 ਸਾਲ ਬਾਅਦ ਮਿਲਿਆ ਤਾਂ ਪਹੁੰਚ ਗਿਆ ਜੇਲ 'ਚ (ਦੇਖੋ ਤਸਵੀਰਾਂ)
NEXT STORY