ਬਗਦਾਦ- ਇਰਾਕ ਅਤੇ ਸੀਰੀਆ ਵਿਚ ਸਰਗਰਮ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਦਾ ਦਬਦਬਾ ਲਗਾਤਾਰ ਕਾਇਮ ਹੈ ਅਤੇ ਆਪਣੀ ਹਕੂਮਤ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਨੇ ਆਪਣੀ ਨਿੱਜੀ ਬੈਂਕ ਤੱਕ ਖੋਲ੍ਹ ਲਈ ਹੈ। ਇਸਲਾਮਿਕ ਸਟੇਟ ਨੇ ਕਿਹਾ ਕਿ ਇਹ ਬੈਂਕ ਮੋਸੂਲ ਸ਼ਹਿਰ ਵਿਚ ਖੋਲ੍ਹੀ ਜਾਵੇਗੀ। ਇਸ ਖਬਰ ਨਾਲ ਅੱਤਵਾਦੀ ਸੰਗਠਨ ਲਈ ਦੇ ਲਈ ਵਿੱਤੀ ਸਹਾਇਤਾ ਮਿਲਣ ਦੇ ਰਸਤਾ ਸਾਫ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਦੀ ਦਹਿਸ਼ਤ ਹੋਰ ਵੀ ਵਧਣ ਦਾ ਡਰ ਹੈ।
'ਰਸ਼ੀਆ ਟੂਡੇ' ਵੈੱਬਸਾਈਟ 'ਤੇ ਜਾਰੀ ਖਬਰ ਦੇ ਅਨੁਸਾਰ ਬੈਂਕ ਖੋਲ੍ਹ ਕੇ ਇਸਲਾਮਿਕ ਸਟੇਟ ਆਪਣੇ ਕਬਜ਼ੇ ਵਾਲੇ ਖੇਤਰਾਂ ਦੇ ਆਰਥਿਕ ਸ੍ਰੋਤਾਂ 'ਤੇ ਵੀ ਕਾਬਿਜ਼ ਹੋਣ ਦੀ ਤਿਆਰੀ ਕਰ ਰਿਹਾ ਹੈ। ਬੈਂਕ ਦੇ ਅੱਤਵਾਦੀਆਂ ਲਈ ਵਿੱਤੀ ਸਹਾਇਤਾ ਤੋਂ ਇਲਾਵਾ ਖਰਾਬ ਹੋ ਗਈ ਘਰੇਲੂ ਮੁਦਰਾ ਦੀਨਾਰ ਨੂੰ ਬਦਲਣ ਲਈ ਸਹੂਲਤ ਵੀ ਦਿੱਤੀ ਗਈ ਹੈ। ਵੈੱਬਸਾਈਟ ਵਿਚ ਕਿਹਾ ਗਿਆ ਹੈ ਕਿ ਇਸਲਾਮਿਕ ਸਟੇਟ ਆਪਣੇ ਵਧਦੇ ਭੂਗੌਲਿਕ ਖੇਤਰਾਂ ਵਿਚ ਆਪਣੀ ਆਰਥਿਕ ਤਾਕਤ ਨੂੰ ਵਧਾਉਣ ਦਾ ਮੌਕਾ ਦੇ ਦਿੱਤਾ ਹੈ। ਖਬਰਾਂ ਦੇ ਅਨੁਸਾਰ ਇਹ ਬੈਂਕ ਅੱਤਵਾਦੀ ਸੰਗਠਨ ਦੇ ਕਬਜ਼ੇ ਵਾਲੇ ਖੇਤਰਾਂ ਵਿਚ ਕਾਫੀ ਲੋਕਪ੍ਰਿਆ ਵੀ ਹੋ ਰਿਹਾ ਹੈ, ਜਿੱਥੇ ਜ਼ਿਆਦਾਤਰ ਲੋਕ ਗਰੀਬ ਹਨ।
ਸਭ ਤੋਂ ਭਾਰੀ ਦੁਲਹਨ ਬਣਨ ਲਈ ਤਿਆਰ ਹੈ ਸੁਜੈਨ (ਦੇਖੋ ਤਸਵੀਰਾਂ)
NEXT STORY