ਏਰੀਜੋਨਾ— ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਹਾਡੇ ਮੂੰਹੋਂ ਇਕ ਹੀ ਗੱਲ ਨਿਕਲੇਗੀ ਕਿ ਪਿਆਰ ਬੇਮਿਸਾਲ ਹੈ ਅਤੇ ਇਨ੍ਹਾਂ ਦੋਹਾਂ ਦੀ ਜੋੜੀ ਬਿਲਕੁਲ ਬਾਕਮਾਲ ਹੈ। ਇਹ ਜੋੜੀ ਹੈ ਏਰੀਜੋਨਾ ਵਿਚ ਰਹਿਣ ਵਾਲੀ 36 ਸਾਲਾ ਸੁਜੈਨ ਈਮਨ ਦੀ ਅਤੇ ਉਸ ਦੇ ਮੰਗੇਤਰ ਨਿਕ ਦੀ।
ਦੋ ਬੱਚਿਆਂ ਦੀ ਮਾਂ ਸੁਜੈਨ ਦਾ ਦੂਜੀ ਵਿਆਹ 2013 ਵਿਚ ਹੋਣ ਵਾਲਾ ਸੀ ਅਤੇ ਉਸ ਸਮੇਂ ਉਸ ਦਾ ਭਾਰ ਬਹੁਤ ਜ਼ਿਆਦਾ ਸੀ। ਆਪਣੇ ਵਿਆਹ 'ਤੇ ਖੂਬਸੂਰਤ ਦਿਖਣ ਲਈ ਉਸ ਨੇ ਸੋਚਿਆ ਕਿ ਉਹ ਪਹਿਲਾਂ ਭਾਰ ਘਟਾਏਗੀ ਤੇ ਫਿਰ ਵਿਆਹ ਕਰਵਾਏਗੀ। ਉਸ ਨੇ ਆਪਣਾ ਭਾਰ ਤਾਂ ਘਟਾ ਲਿਆ ਪਰ ਉਸ ਦੇ ਮੰਗੇਤਰ ਨੂੰ ਉਹ ਪਸੰਦ ਨਹੀਂ ਆਇਆ ਅਤੇ ਉਸ ਨੂੰ ਛੱਡ ਕੇ ਚਲਾ ਗਿਆ। ਰਿਸ਼ਤਾ ਟੁੱਟ ਜਾਣ ਤੋਂ ਬਾਅਦ ਸੁਜੈਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਦੱਬ ਕੇ ਖਾਣਾ-ਪੀਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਹ ਦੁਬਾਰਾ ਆਪਣੇ 362 ਕਿਲੋ ਦੇ ਭਾਰ 'ਤੇ ਆ ਗਈ। ਮੰਗੇਤਰ ਦੇ ਜਾਣ ਤੋਂ ਬਾਅਦ ਉਸ ਦੀ ਜ਼ਿੰਦਗੀ ਵਿਚ ਦੂਜਾ ਵਿਅਕਤੀ ਆਇਆ ਨਿਕ, ਜਿਸ ਨੂੰ ਵੀ ਸੁਜੈਨ ਦਾ ਮੋਟਾਪਾ ਹੀ ਬਹੁਤ ਹੀ ਪਸੰਦ ਹੈ। ਨਿਕ ਤੇ ਸੁਜੈਨ ਛੇਤੀ ਹੀ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਸੁਜੈਨ ਦਾ ਵੈਡਿੰਗ ਗਾਊਨ 44 ਯਾਰਡ ਲੰਬਾ ਹੋਵੇਗਾ ਅਤੇ ਉਹ ਅਮਰੀਕਾ ਦੀ ਸਭ ਤੋਂ ਭਾਰੀ ਦੁਲਹਨ ਬਣਨ ਲਈ ਤਿਆਰ ਹੈ।
ਪਤੀ ਦੀ ਮੌਤ ਦਾ ਬਦਲਾ ਲੈਣ ਪੁੱਜੀ ਆਈ. ਐਸ. ਦੇ ਗੜ੍ਹ 'ਚ!
NEXT STORY