ਡੁਨੇਡਿਨ, ਨਿਊਜ਼ੀਲੈਂਡ ਦੇ ਕਪਤਾਨ ਬਰੇਂਡਨ ਮੈਕੂਲਮ ਨੇ ਮੰਗਲਵਾਰ ਨੂੰ ਆਈ.ਸੀ.ਸੀ ਵਿਸ਼ਵ ਕੱਪ ਪੂਲ-ਏ ਮੈਚ 'ਚ ਸਕਾਟਲੈਂਡ 'ਤੇ ਮਿਲੀ ਤਿੰਨ ਵਿਕੇਟ ਦੀ ਕਰੀਬੀ ਜਿੱਤ ਦੇ ਬਾਅਦ ਕਿਹਾ ਕਿ ਉਨ੍ਹਾਂ ਦੀ ਟੀਮ ਇਕ ਸਮੇਂ ਘਬਰਾ ਗਈ ਸੀ ਪਰ ਖਿਡਾਰੀਅਆਂ ਨੇ ਆਖਰੀ ਸਮੇਂ ਤੱਕ ਸਬਰ ਰੱਖਿਆ । ਨਿਊਜ਼ੀਲੈਂਡ ਨੇ ਪਹਿਲਾਂ ਸਕਾਟਲੈਂਡ ਨੂੰ 36.2 ਓਵਰਾਂ 'ਚ 142 ਦੌੜਾ 'ਤੇ ਸਮੇਟ ਦਿੱਤਾ ਪਰ ਕੀਵੀ ਟੀਮ ਨੂੰ ਇਹ ਛੋਟਾ ਟੀਚਾ ਹਾਸਲ ਕਰਣ 'ਚ ਆਪਣੇ ਸੱਤ ਵਿਕੇਟ ਗੰਵਾਨੇ ਪਏ । ਵਿਸ਼ਵ ਕੱਪ ਦਾ ਸਾਥੀ-ਮੇਜਬਾਨ ਤੇ ਖਿਤਾਬ ਦਾ ਪ੍ਰਬਲ ਦਾਵੇਦਾਰ ਮੰਨਿਆ ਜਾ ਰਿਹਾ ਨਿਊਜ਼ੀਲੈਂਡ 18ਵੇਂ ਓਵਰ 'ਚ ਤਿੰਨ ਵਿਕੇਟ ਦੇ ਨੁਕਸਾਨ 'ਤੇ 106 ਦੌੜ ਬਣਾਕੇ ਇਕ ਆਸਾਨ ਜਿੱਤ ਦੇ ਵੱਲ ਵਧਦਾ ਵਿੱਖ ਰਿਹਾ ਸੀ, ਪਰ 24ਵੇਂ ਓਵਰ 'ਚ 137 ਦੌੜਾ ਤੱਕ ਉਸ ਦੇ ਸੱਤ ਵਿਕੇਟ ਡਿੱਗ ਗਏ। ਨਿਊਜ਼ੀਲੈਂਡ ਨੇ ਹਾਲਾਂਕਿ ਅੱਗੇ ਕੋਈ ਹੋਰ ਵਿਕੇਟ ਨਾ ਗਵਾਉਦੇ ਹੋਏ ਟੀਚਾ ਹਾਸਲ ਕਰ ਲਿਆ । ਕੀਵੀ ਟੀਮ ਦੇ ਕਪਤਾਨ ਮੈਕੂਲਮ ਨੇ ਮੈਚ ਦੇ ਬਾਅਦ ਕਿਹਾ, ''ਮੈਂ ਨਤੀਜੇ ਤੋਂ ਖੁਸ਼ ਹਾਂ, ਪਰ ਅਖੀਰ ਦੇ ਪਲਾਂ 'ਚ ਜ਼ਰੂਰ ਸਾਡੀ ਟੀਮ ਥੋੜ੍ਹੀ ਘਬਰਾ ਗਈ ਸੀ।'' ਮੈਕੂਲਮ ਨੇ ਸਕਾਟਲੈਂਡ ਨੂੰ ਸਸਤੇ 'ਚ ਸਮੇਟਣ ਲਈ ਆਪਣੇ ਤੇਜ਼ ਗੇਂਦਬਾਜ਼ਾਂ ਦੀ ਸ਼ਾਬਾਸ਼ੀ ਕੀਤੀ ਤੇ ਨਾਲ ਹੀ ਕਿਹਾ ਕਿ ਟੀਮ ਦੀ ਬੱਲੇਬਾਜ਼ੀ 'ਚ ਹੋਰ ਸੁਧਾਰ ਦੀ ਜ਼ਰੂਰਤ ਹੈ। ਮੈਕੂਲਮ ਨੇ ਕਿਹਾ, ''ਟਰੇਂਟ ਬੋਲਟ ਅਤੇ ਟਿਨ ਸਾਉਦੀ ਵਿਸ਼ਵ ਪੱਧਰ ਦੇ ਚੰਗੇ ਗੇਂਦਬਾਜ ਹਨ । ਜਦੋਂ ਤੁਸੀ ਟਾਸ ਜਿੱਤਦੇ ਹੋ ਤੇ ਬੱਲੇਬਾਜ਼ੀ ਚੁਣਦੇ ਹੋ ਤੇ ਫਿਰ ਤੁਹਾਡੇ ਗੇਂਦਬਾਜ਼ ਇਸ ਪ੍ਰਕਾਰ ਤੁਹਾਡਾ ਸਾਥ ਦਿੰਦੇ ਹਨ ਤਾਂ ਇਹ ਅਨੁਭਵ ਸ਼ਾਨਦਾਰ ਹੁੰਦਾ ਹੈ। ''ਮੈਕੂਲਮ ਦੇ ਅਨੁਸਾਰ, ਗੇਂਦਬਾਜ਼ੀ ਤੇ ਖੇਤਰ ਰੱਖਿਆ ਚੰਗਾ ਰਿਹਾ ਪਰ ਬੱਲੇਬਾਜ਼ੀ 'ਚ ਹੋਰ ਸੁਧਾਰ ਚਾਹੀਦਾ ਹੈ, ਕਿਉਂਕਿ ਹਰ ਮੈਦਾਨ ਦੇ ਨਾਲ ਪਰਿਸਥਿਤੀਆਂ ਵੀ ਬਦਲਦੀ ਰਹਿਂਦੀ ਹੈ। ਧਿਆਨ ਯੋਗ ਹੈ ਕਿ ਨਿਊਜ਼ੀਲੈਂਡ ਦੀ ਪੂਲ ਮੈਚਾਂ 'ਚ ਇਹ ਲਗਾਤਾਰ ਦੂਜੀ ਜਿੱਤ ਹੈ। ਪਹਿਲੇ ਮੈਚ 'ਚ ਕੀਵੀ ਟੀਮ ਨੇ ਸ਼ਨੀਵਾਰ ਨੂੰ ਸ਼੍ਰੀਲੰਕਾ ਨੂੰ ਹਰਾਇਆ ਸੀ।
ਯੁਵਰਾਜ ਸਿੰਘ ਬਾਰੇ ਸ਼ੋਏਬ ਅਖ਼ਤਰ ਦਾ ਵੱਡਾ ਖੁਲਾਸਾ!
NEXT STORY