ਨਵੀਂ ਦਿੱਲੀ- IPL-8 ਦੀ ਨੀਲਾਮੀ 'ਚ ਭਾਰਤ ਦੇ ਹਰਫਨਮੌਲਾ ਖਿਡਾਰੀ ਯੁਵਰਾਜ ਸਿੰਘ ਨੂੰ ਦਿੱਲੀ ਦੀ ਟੀਮ ਨੇ 16 ਕਰੋੜ ਰੁਪਏ 'ਚ ਕੀ ਖਰੀਦਿਆ, ਇਕ ਵਾਰ ਫਿਰ ਚਾਰੇ ਪਾਸੇ ਯੁਵੀ-ਯੁਵੀ ਦਾ ਹੀ ਸ਼ੋਰ ਮਚਣ ਲੱਗਾ। ਕੀ ਚੈਨਲ ਤੇ ਕੀ ਅਖ਼ਬਾਰ, ਇਕ ਵਾਰ ਫਿਰ ਤੋਂ ਯੁਵਰਾਜ ਸਿੰਘ ਹੈੱਡਲਾਈਨ ਬਣ ਗਏ ਹਨ, ਇਸ ਦਰਮਿਆਨ ਪਾਕਿਸਤਾਨ ਦੇ ਰਾਵਲਪਿੰਡੀ ਐਕਸਪ੍ਰੈੱਸ ਨਾਂ ਨਾਲ ਮਸ਼ਹੂਰ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਯੁਵੀ ਬਾਰੇ ਇਕ ਵੱਡਾ ਖੁਲਾਸਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਅਖ਼ਤਰ ਨੇ ਕਿਹਾ ਕਿ ਇਕ ਮੌਕਾ ਅਜਿਹਾ ਵੀ ਸੀ ਜਦੋਂ ਉਸ ਨੂੰ ਅਤੇ ਉਸ ਦੀ ਪੂਰੀ ਪਾਕਿਸਤਾਨੀ ਟੀਮ ਨੂੰ ਯੁਵਰਾਜ ਸਿੰਘ ਦੀ ਬੱਲੇਬਾਜ਼ੀ ਤੋਂ ਡਰ ਲੱਗਦਾ ਸੀ। ਅਖ਼ਤਰ ਨੇ ਕਿਹਾ ਕਿ ਸਾਨੂੰ ਯੁਵੀ ਨੂੰ ਗੇਂਦ ਕਰਾਉਣ 'ਚ ਘਬਰਾਹਟ ਮਹਿਸੂਸ ਹੁੰਦੀ ਸੀ। ਇਸ ਲਈ ਤਾਂ ਮੈਨੂੰ ਲੱਗਦਾ ਹੈ ਕਿ ਯੁਵਰਾਜ ਨੂੰ 16 ਕਰੋੜ 'ਚ ਨਹੀਂ ਸਗੋਂ 160 ਕਰੋੜ 'ਚ ਖਰੀਦਣਾ ਚਾਹੀਦਾ ਸੀ। ਯੁਵਰਾਜ ਦੀ ਸਿਫ਼ਤ ਕਰਦੇ ਹੋਏ ਅਖ਼ਤਰ ਨੇ ਕਿਹਾ ਕਿ ਉਹ ਮਹਾਨ ਖਿਡਾਰੀਆਂ 'ਚ ਸ਼ਾਮਲ ਹੈ ਜੋ ਕਦੇ ਰਿਕਾਰਡ ਲਈ ਨਹੀਂ ਖੇਡਦੇ।
ਯੁਵੀ ਨਾਲੋਂ ਵੱਧ ਸੁਰਖ਼ੀਆਂ ਖੱਟ ਗਿਆ ਇਹ ਅਨਜਾਣ ਸਪਿਨਰ
NEXT STORY