ਮੁੰਬਈ- ਆਈ. ਪੀ. ਐੱਲ. 2015 'ਚ 16 ਕਰੋੜ ਦੇ ਯੁਵਰਾਜ ਦੀ ਨਿੱਜੀ ਜ਼ਿੰਦਗੀ ਵੀ ਉਤਾਰ-ਚੜ੍ਹਾਅ ਨਾਲ ਭਰੀ ਰਹੀ ਹੈ। ਉਂਝ ਤਾਂ ਉਨ੍ਹਾਂ ਦਾ ਨਾਂ ਕਈ ਲੜਕੀਆਂ ਨਾਲ ਜੁੜਿਆ ਹੈ ਪਰ ਅਸੀਂ ਤੁਹਾਨੂੰ ਕੁਝ ਜਾਣੀਆਂ-ਪਛਾਣੀਆਂ ਅਭਿਨੇਤਰੀਆਂ ਦਿਖਾ ਰਹੇ ਹਾਂ, ਜਿਨ੍ਹਾਂ ਨਾਲ ਯੁਵਰਾਜ ਸਿੰਘ ਦਾ ਨਾਂ ਜੁੜਿਆ ਹੈ। ਯੁਵਰਾਜ ਦਾ ਨਾਂ ਕਿੰਗਸ ਇਲੈਵਨ ਪੰਜਾਬ ਦੀ ਮਾਲਕਣ ਤੇ ਬਾਲੀਵੁੱਡ ਅਭਿਨੇਤਰੀ ਪ੍ਰਿਟੀ ਜ਼ਿੰਟਾ ਨਾਲ ਜੋੜਿਆ ਜਾ ਚੁੱਕਾ ਹੈ। ਪ੍ਰਿਟੀ ਦੇ ਨੇਸ ਵਾਡੀਆ ਨਾਲ ਬ੍ਰੇਕਅੱਪ ਤੋਂ ਬਾਅਦ ਅਜਿਹੀਆਂ ਖਬਰਾਂ ਵੀ ਆ ਰਹੀਆਂ ਸਨ ਕਿ ਯੁਵਰਾਜ ਤੇ ਪ੍ਰਿਟੀ ਰਿਸ਼ਤੇ ਵਿਚ ਹਨ।
ਯੁਵਰਾਜ ਦਾ ਨਾਂ ਕਿਮ ਸ਼ਰਮਾ ਨਾਲ ਵੀ ਜੋੜਿਆ ਜਾ ਚੁੱਕਾ ਹੈ। ਇਨ੍ਹਾਂ ਦੋਵਾਂ ਦੇ ਰਿਸ਼ਤੇ ਦੇ ਖਤਮ ਹੋਣ ਪਿੱਛੇ ਯੁਵਰਾਜ ਦੇ ਪਰਿਵਾਰ ਦਾ ਹੱਥ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਦੋਂ ਯੁਵਰਾਜ ਸਿੰਘ ਅਭਿਨੇਤਰੀ ਨੇਹਾ ਧੂਪੀਆ ਨਾਲ ਇਕ ਬਰਥਡੇ ਪਾਰਟੀ 'ਚ ਪਹੁੰਚੇ ਤਾਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ। ਇਸ ਤੋਂ ਇਲਾਵਾ ਵੀ ਦੋਵਾਂ ਨੂੰ ਇਕੱਠਿਆਂ ਦੇਖਿਆ ਗਿਆ ਪਰ ਨੇਹਾ ਦਾ ਅਜਿਹੇ ਕਿਸੇ ਵੀ ਰਿਸ਼ਤੇ ਤੋਂ ਅੱਜ ਤਕ ਇਨਕਾਰ ਰਿਹਾ ਹੈ।
ਕੈਂਸਰ 'ਤੇ ਜਿੱਤ ਹਾਸਲ ਕਰ ਚੁੱਕੇ ਯੁਵਰਾਜ ਸਬੰਧੀ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਦੀਪਿਕਾ ਪਾਦੁਕੋਣ ਨਾਲ ਵੀ ਰਿਸ਼ਤਾ ਰਿਹਾ ਹੈ ਤੇ ਦੋਵਾਂ ਦੇ ਬ੍ਰੇਕਅੱਪ ਦਾ ਕਾਰਨ ਯੁਵਰਾਜ ਦਾ ਸਾਕਾਰਾਤਮਕ ਸੁਭਾਅ ਸੀ। ਹਾਲਾਂਕਿ ਦੋਵਾਂ ਨੇ ਕਦੇ ਖੁੱਲ੍ਹ ਕੇ ਰਿਸ਼ਤੇ ਸਬੰਧੀ ਗੱਲ ਨੂੰ ਮਨਜ਼ੂਰ ਨਹੀਂ ਕੀਤਾ। ਇਕ ਅੰਗਰੇਜ਼ੀ ਵੈੱਬਸਾਈਟ 'ਚ ਛਪੀ ਖਬਰ ਮੁਤਾਬਕ ਅਭਿਨੇਤਰੀ ਮਨੀਸ਼ਾ ਲਾਂਬਾ ਤੇ ਯੁਵਰਾਜ ਸਿੰਘ ਨੂੰ ਇਕ ਲਾਊਂਜ 'ਚ ਲਿਪਲੌਕ ਕਰਦੇ ਦੇਖਿਆ ਗਿਆ ਸੀ ਪਰ ਲਾਂਬਾ ਨੇ ਇਸ ਤੋਂ ਸਾਫ ਇਨਕਾਰ ਕੀਤਾ ਤੇ ਯੁਵਰਾਜ ਨੇ ਕੋਈ ਕਮੈਂਟ ਨਹੀਂ ਕੀਤਾ। ਇਸ ਤੋਂ ਬਾਅਦ ਦੋਵਾਂ ਨੂੰ ਕਦੇ ਇਕੱਠਿਆਂ ਨਹੀਂ ਦੇਖਿਆ ਗਿਆ।
ਸਭ ਤੋਂ ਵੱਧ ਫਿਲਮਾਂ ਬਣਾਉਣ ਵਾਲੇ ਨਿਰਮਾਤਾ ਡੀ. ਰਾਮਾ ਨਹੀਂ ਰਹੇ
NEXT STORY