ਚੰਡੀਗੜ੍ਹ (ਬਿਓਰੋ)-ਪੰਜਾਬ 'ਚ 22 ਫਰਵਰੀ ਨੂੰ ਪੈਣ ਵਾਲੀਆਂ 6 ਮਿਊਂਸੀਪਲ ਕਾਰਪੋਰੇਸ਼ਨਾਂ ਪਠਾਨਕੋਟ, ਫਗਵਾੜਾ, ਹੁਸ਼ਿਆਰਪੁਰ, ਬਠਿੰਡਾ, ਮੋਗਾ, ਐੱਸ. ਏ. ਐੱਸ. ਨਗਰ ਅਤੇ ਪਟਿਆਲਾ ਦੇ ਵਾਰਡ-2 (ਨੰ.-8 ਤੇ 46) ਅਤੇ ਜਲੰਧਰ ਦੇ ਵਾਰਡ ਨੰ. 1 (ਨੰ.49) ਦੀਆਂ ਵੋਟਾਂ ਸਬੰਧੀ ਸੂਬੇ ਦੀਆਂ ਫੈਕਟਰੀਆਂ 'ਚ ਕੰਮ ਕਰਦੇ ਕਿਰਤੀਆਂ ਨੂੰ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪੰਜਾਬ ਦੇ ਕਿਰਤ ਵਿਭਾਗ ਵਲੋਂ 22 ਫਰਵਰੀ ਨੂੰ ਉਨ੍ਹਾਂ ਫੈਕਟਰੀਆਂ ਵਿਚ, ਜਿੱਥੇ ਐਤਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ, ਲਈ ਤਨਖਾਹ ਸਮੇਤ ਹਫਤਾਵਾਰੀ ਛੁੱਟੀ ਐਲਾਨੀ ਗਈ ਹੈ।
ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਛੁੱਟੀ ਪਹਿਲਾਂ ਨਿਰਧਾਰਿਤ ਹਫਤਾਵਾਰੀ ਛੁੱਟੀ ਦੇ ਇਵਜ਼ ਵਿਚ ਹੋਵੇਗੀ। ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਕਿਰਤ ਵਿਭਾਗ ਵੱਲੋਂ ਜਾਰੀ ਇਕ ਵੱਖਰੇ ਨੋਟੀਫਿਕੇਸ਼ਨ ਅਨੁਸਾਰ ਸੂਬੇ 'ਚ ਸਥਿਤ ਦੁਕਾਨਾਂ ਅਤੇ ਤਜ਼ਾਰਤੀ ਦਾਰਿਆਂ 'ਚ ਕੰਮ ਕਰਦੇ ਕਿਰਤੀਆਂ ਨੂੰ ਵੀ ਆਪਣਾ ਜਮਹੂਰੀ ਹੱਕ ਭੁਗਤਾਉਣਾ ਯਕੀਨੀ ਬਣਾਉਣ ਲਈ 22 ਫਰਵਰੀ ਨੂੰ ਤਨਖਾਹ ਸਣੇ ਛੁੱਟੀ ਹੋਵੇਗੀ।
ਮਿਊਂਸੀਪਲ ਚੋਣਾਂ 'ਚ ਹੋਵੇ ਕੇਂਦਰੀ ਪੁਲਸ ਫੋਰਸ ਦੀ ਤਾਇਨਾਤੀ : ਬਾਜਵਾ
NEXT STORY