ਚੰਡੀਗੜ੍ਹ- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮਿਊਂਸੀਪਲ ਚੋਣਾਂ ਵਿਚ ਸੱਤਾਧਾਰੀ ਪਾਰਟੀ ਅਕਾਲੀ ਦਲ ਵਲੋਂ ਸੂਬਾ ਪੁਲਸ ਦਾ ਇਸਤੇਮਾਲ ਕਰਕੇ ਭਾਜਪਾ ਸਮੇਤ ਵਿਰੋਧੀ ਧਿਰ ਦੇ ਸਾਰੇ ਉਮੀਦਵਾਰਾਂ ਨੂੰ ਮੈਦਾਨ ਤੋਂ ਹਟ ਜਾਣ ਲਈ ਡਰਾਉਣ ਧਮਕਾਉਣ ਦੇ ਦੋਸ਼ ਲਗਾਉਂਦਿਆਂ ਸੂਬਾ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਣਾਂ ਨੂੰ ਨਿਰਪੱਖ ਤੇ ਬਿਨਾਂ ਡਰ ਤੋਂ ਕਰਵਾਏ ਜਾਣ ਲਈ ਤੁਰੰਤ ਕੇਂਦਰੀ ਪੁਲਸ ਫੋਰਸ ਦੀ ਤਾਇਨਾਤੀ ਹੋਣੀ ਚਾਹੀਦੀ ਹੈ।
ਉਨ੍ਹਾਂ ਅੱਜ ਇਸ ਸਬੰਧੀ ਸੂਬੇ ਦੇ ਚੋਣ ਕਮਿਸ਼ਨਰ ਐਸ.ਐਸ. ਬਰਾੜ ਨਾਲ ਮੁਲਾਕਾਤ ਕੀਤੀ ਤੇ ਸਾਰੀ ਸਥਿਤੀ ਦੀ ਜਾਣਕਾਰੀ ਦਿੰਦਿਆਂ ਘਟਨਾਵਾਂ ਦਾ ਲਿਖਤ ਰੂਪ ਵਿਚ ਬਿਓਰਾ ਦਿੱਤਾ। ਇਸ ਤੋਂ ਪਹਿਲਾਂ ਪਾਰਟੀ ਦੇ ਪ੍ਰਦੇਸ਼ ਮੁੱਖ ਦਫ਼ਤਰ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਪੁਲਸ ਇਸ ਸਮੇਂ ਪੂਰੀ ਤਰ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹੋਰ ਅਕਾਲੀ ਨੇਤਾਵਾਂ ਦੇ ਦਬਾਅ 'ਚ ਹੈ ਤੇ ਕਈ ਥਾਵਾਂ 'ਤੇ ਪੁਲਸ ਅਧਿਕਾਰੀ ਖੁੱਲ੍ਹੇਆਮ ਅਕਾਲੀ ਵਰਕਰਾਂ ਦੀ ਹੀ ਤਰ੍ਹਾਂ ਕੰਮ ਕਰ ਰਹੇ ਹਨ। ਇਸ ਸਥਿਤੀ ਵਿਚ ਇਹ ਚੋਣਾਂ ਨਿਰਪੱਖ ਨਹੀਂ ਹੋ ਸਕਦੀਆਂ। ਉਨ੍ਹਾਂ ਕਿਹਾ ਕਿ ਸਿਰਫ਼ ਕਾਂਗਰਸੀ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੁੰ ਹੀ ਡਰਾਇਆ ਧਮਕਾਇਆ ਨਹੀਂ ਜਾ ਰਿਹਾ ਬਲਕਿ ਉਨ੍ਹਾਂ ਦੇ ਗਠਜੋੜ ਸਹਿਯੋਗੀ ਭਾਜਪਾ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ। ਭਾਜਪਾ ਮੰਤਰੀ ਅਨਿਲ ਜੋਸ਼ੀ ਵੀ ਚੋਣ ਅਭਿਆਨ ਦੌਰਾਨ ਆਪਣੇ ਭਰਾ 'ਤੇ ਅਕਾਲੀਆਂ ਵਲੋਂ ਕੀਤੀ ਗਈ ਫਾਇਰਿੰਗ ਦੇ ਮਾਮਲੇ ਵਿਚ ਇਨਸਾਫ਼ ਲਈ ਗੁਹਾਰ ਲਗਾਉਂਦੇ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੰਤਰੀਆਂ ਦਾ ਇਹ ਹਾਲ ਹੈ ਤਾਂ ਬਾਕੀ ਸਥਿਤੀ ਦਾ ਖੁਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਬਾਜਵਾ ਨੇ ਕਿਹਾ ਕਿ ਅਜੇ ਵੀ ਸਮਾਂ ਹੈ ਕਿ ਭਾਜਪਾ ਅਕਾਲੀਆਂ ਦੀ ਗੁੰਡਾਗਰਦੀ ਦੇ ਖਾਤਮੇ ਲਈ ਉਹ ਗਠਜੋੜ ਖਤਮ ਕਰ ਦੇਣ। ਬਾਜਵਾ ਨੇ ਕਿਹਾ ਕਿ ਅਕਾਲੀਆਂ ਨੇ ਪੁਲਸ ਨਾਲ ਮਿਲ ਕੇ ਗੁੰਡਾਗਰਦੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਤੇ ਗੁਰੂ ਹਰਸਹਾਏ ਖੇਤਰ ਵਿਚ ਤਾਂ ਸਾਰੇ ਉਮੀਦਵਾਰਾਂ ਨੂੰ ਤਾਂ ਸਰਕਾਰੀ ਦਫ਼ਤਰ ਵਿਚ ਹੀ ਘੁੰਮਣ ਨਹੀਂ ਦਿੱਤਾ ਗਿਆ ਤੇ ਇਸ ਤਰ੍ਹਾਂ ਉਹ ਕਾਗਜ਼ ਵੀ ਨਹੀਂ ਭਰ ਸਕੇ। ਇਸੇ ਤਰ੍ਹਾਂ ਦੀ ਸਥਿਤੀ ਹੋਰ ਥਾਵਾਂ 'ਤੇ ਵੀ ਹੋਈ ਹੈ।
ਉਨ੍ਹਾਂ ਕਿਹਾ ਕਿ ਗੁਰੂ ਹਰਸਹਾਏ ਖੇਤਰ ਵਿਚ ਸੁਖਬੀਰ ਬਾਦਲ ਦੇ ਨਜ਼ਦੀਕੀ ਵਰਦੇਵ ਮਾਨ ਦੀ ਅਗਵਾਈ ਵਿਚ ਹੀ ਸਾਰੀ ਗੁੰਡਾਗਰਦੀ ਹੋਈ, ਜੋ ਕਿ ਖੇਤਰ ਦੇ ਮਾਈਨਿੰਗ ਮਾਫ਼ੀਆ ਦਾ ਵੀ ਸਰਪ੍ਰਸਤ ਹੈ। ਇਸੇ ਤਰ੍ਹਾਂ ਦੀਆਂ ਘਟਨਾਵਾਂ ਕਪੂਰਥਲਾ, ਰਾਮਪੁਰਫੂਲ, ਮਲੋਟ, ਫਰੀਦਕੋਟ, ਕੁਰਾਲੀ ਤੇ ਪੱਟੀ ਆਦਿ ਖੇਤਰਾਂ ਵਿਚ ਹੋਈਆਂ ਹਨ। ਕਾਦੀਆਂ ਵਿਚ ਤਾਂ ਐੱਸ. ਐੱਚ. ਓ. ਖੁੱਲ੍ਹੇ ਆਮ ਵਰਕਰਾਂ ਦੀਆਂ ਲੱਤਾਂ ਤੱਕ ਤੁੜਵਾਉਣ ਦੀ ਧਮਕੀ ਦੇ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸ ਲੋਕਤੰਤਰ ਦੀ ਹੱਤਿਆ ਲਈ ਕੀਤੀ ਜਾ ਰਹੀ ਗੁੰਡਾਗਰਦੀ ਨੂੰ ਕਿਸੇ ਵੀ ਹਾਲਤ ਵਿਚ ਸਹਿਣ ਨਹੀਂ ਕੀਤਾ ਜਾਵੇਗਾ।
ਜੀ.ਐਨ.ਡੀ.ਯੂ ਨੇ ਬੰਦ ਕੀਤਾ ਬੀ-ਕਾਮ ਪ੍ਰੋਫੈਸ਼ਨਲ ਕੋਰਸ! (ਵੀਡੀਓ)
NEXT STORY