ਮੋਗਾ (ਪਵਨ ਗਰੋਵਰ) : ਪੰਜਾਬ ਦੇ 6 ਨਗਰ ਨਿਗਮਾਂ ਲਈ ਵੋਟਾਂ ਪੈਣ ਦਾ ਸਿਲਸਿਲਾ ਸਵੇਰ 8 ਵਜੇ ਤੋਂ ਹੀ ਸ਼ੁਰੂ ਹੋ ਚੁੱਕਾ ਹੈ। ਮੋਗਾ ਦੇ ਕੁੱਲ 50 ਵਾਰਡ ਹਨ। 12 ਵਜੇ ਤਕ ਮੋਗਾ ਵਿਚ 38 ਫੀਸਦੀ ਪੋਲਿੰਗ ਹੋ ਚੁੱਕੀ ਹੈ। ਲੋਕਾਂ ਵਿਚ ਨਗਰ ਨਿਗਮ ਚੋਣਾਂ ਦਾ ਉਤਸ਼ਾਹ ਦੇਖਿਆ ਹੀ ਬਣਦਾ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਜਿਥੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਪਾਇਆ ਗਿਆ ਉਥੇ ਹੀ ਬਜ਼ੁਰਗਾਂ ਨੇ ਵੀ ਆਪਣੇ ਵੋਟ ਦਾ ਇਸਤੇਮਾਲ ਕੀਤਾ। ਇਸ ਦੌਰਾਨ ਮੋਗਾ ਦੇ ਇਕ ਬੂਥ 'ਤੇ ਇਕ ਬਜ਼ੁਰਗ ਔਰਤ ਵੋਟ ਪਾਉਣ ਪਹੁੰਚੀ ਜੋ ਭਾਵੇਂ ਚਲ ਫਿਰ ਨਹੀਂ ਸੀ ਸਕਦੀ ਪਰ ਫਿਰ ਵੀ ਉਸ ਨੇ ਆਪਣੇ ਹੱਕ ਦੀ ਵਰਤੋਂ ਕੀਤੀ।
ਜਿਵੇਂ ਹੀ ਪੋਲਿੰਗ ਬੂਥ ਖੁੱਲਦੇ ਸਾਰ ਹੀ ਲੰਮੀਆਂ ਲਾਈਨਾਂ ਲੱਗ ਗਈਆਂ। ਚੋਣਾਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ ਅਤੇ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਣ ਲਈ ਪ੍ਰਸ਼ਾਸਨ ਵਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ।
ਹਰ ਕੋਈ ਰਹਿ ਗਿਆ ਦੰਗ, ਜਦੋਂ ਸੂਹੇ ਜੋੜੇ 'ਚ ਲਾੜੀ ਨੇ ਨਿਭਾਇਆ ਆਪਣਾ ਫਰਜ਼
NEXT STORY