ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਆਨਲਾਈਨ ਧੋਖਾਧੜੀ ਦਾ ਇਕ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨੌਜਵਾਨ ਨੂੰ ਸਟਾਕ ਮਾਰਕੀਟ 'ਚ ਨਿਵੇਸ਼ ਕਰਨ 'ਤੇ 20 ਫੀਸਦੀ ਨਿਸ਼ਚਿਤ ਮੁਨਾਫੇ ਦਾ ਲਾਲਚ ਦੇ ਕੇ 21.64 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ। ਪੁਲਸ ਸੂਤਰਾਂ ਅਨੁਸਾਰ, 5 ਲੋਕਾਂ ਨੇ ਇਸ ਸਬੰਧੀ ਸਾਈਬਰ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ, ਜੋ ਕਿ ਇਕ ਨਿੱਜੀ ਸੰਸਥਾ 'ਚ ਕੰਮ ਕਰਦੇ ਹਨ।
ਵਟਸਐਪ ਕਾਲ ਰਾਹੀਂ ਫਸਾਇਆ ਜਾਲ 'ਚ
ਜਾਣਕਾਰੀ ਮੁਤਾਬਕ, 3 ਨਵੰਬਰ ਨੂੰ ਪੀੜਤ ਨੂੰ ਇਕ ਅਣਪਛਾਤੇ ਨੰਬਰ ਤੋਂ ਵਟਸਐਪ ਕਾਲ ਆਈ ਸੀ। ਫੋਨ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਸਟਾਕ ਮਾਰਕੀਟ 'ਚ ਨਿਵੇਸ਼ ਕਰਨ ਦੀ ਜਾਣਕਾਰੀ ਦਿੱਤੀ ਅਤੇ ਆਪਣੀ ਕੰਪਨੀ ਰਾਹੀਂ ਨਿਵੇਸ਼ ਕਰਨ 'ਤੇ ਮੋਟੇ ਮੁਨਾਫੇ ਦਾ ਵਾਅਦਾ ਕੀਤਾ। ਸ਼ਿਕਾਇਤਕਰਤਾ ਨੂੰ ਇਕ ਵੈੱਬਸਾਈਟ ਦਾ ਲਿੰਕ ਭੇਜਿਆ ਗਿਆ ਅਤੇ ਭਰੋਸਾ ਜਿੱਤਣ ਲਈ ਇਕ ਲੌਗਇਨ ਆਈਡੀ ਅਤੇ ਪਾਸਵਰਡ ਵੀ ਦਿੱਤਾ ਗਿਆ।
ਕਿਸ਼ਤਾਂ 'ਚ ਲੁੱਟੇ ਕਰੋੜਾਂ ਰੁਪਏ
ਠੱਗਾਂ ਦੇ ਝਾਂਸੇ 'ਚ ਆ ਕੇ ਪੀੜਤ ਨੇ 3 ਨਵੰਬਰ ਤੋਂ 10 ਫਰਵਰੀ ਦੇ ਦਰਮਿਆਨ ਵੱਖ-ਵੱਖ ਬੈਂਕ ਖਾਤਿਆਂ 'ਚ ਕੁੱਲ 21 ਕਰੋੜ 64 ਲੱਖ 75 ਹਜ਼ਾਰ ਰੁਪਏ ਆਨਲਾਈਨ ਜਮ੍ਹਾ ਕਰਵਾ ਦਿੱਤੇ। ਜਦੋਂ ਮੁਲਜ਼ਮਾਂ ਨੇ ਹੋਰ ਪੈਸਿਆਂ ਦੀ ਮੰਗ ਕੀਤੀ, ਤਾਂ ਸ਼ਿਕਾਇਤਕਰਤਾ ਨੇ ਇਨਕਾਰ ਕਰ ਦਿੱਤਾ ਅਤੇ ਆਪਣੀ ਅਸਲ ਰਕਮ ਵਾਪਸ ਮੰਗੀ। ਜਦੋਂ ਉਸ ਵਿਅਕਤੀ ਨੇ ਸੰਪਰਕ ਤੋੜ ਦਿੱਤਾ, ਤਾਂ ਪੀੜਤ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਵੱਡੀ ਧੋਖਾਧੜੀ ਹੋਈ ਹੈ।
ਪੁਲਸ ਵੱਲੋਂ ਮਾਮਲਾ ਦਰਜ
ਸਾਈਬਰ ਪੁਲਸ ਨੇ ਇਸ ਮਾਮਲੇ 'ਚ ਸੂਚਨਾ ਤਕਨਾਲੋਜੀ ਐਕਟ (IT Act), 2000 ਦੀਆਂ ਧਾਰਾਵਾਂ 318(4), 3(5) ਅਤੇ 66(ਕੇ) ਤੇ 66(ਡੀ) ਦੇ ਤਹਿਤ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PM ਮੋਦੀ ਤੇ Google ਦੇ CEO ਸੁੰਦਰ ਪਿਚਾਈ ਨੇ ਕੀਤੀ ਵਿਸ਼ੇਸ਼ ਮੀਟਿੰਗ , ਭਵਿੱਖ ਦੀਆਂ ਤਕਨਾਲੋਜੀਆਂ ਬਾਰੇ ਕੀਤੀ ਚਰਚਾ
NEXT STORY