ਜਲੰਧਰ (ਗੁਲਸ਼ਨ ਅਰੋੜਾ)-ਰੇਲਵੇ ਸਟੇਸ਼ਨ 'ਤੇ ਯਾਤਰੀਆਂ ਨੂੰ ਇਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ ਤੱਕ ਜਾਣ ਲਈ ਪੌੜੀਆਂ ਚੜ੍ਹਨ 'ਚ ਮਜਬੂਰੀ ਹੁੰਦੀ ਹੈ। ਪਲੇਟਫਾਰਮ 'ਤੇ ਐਸਕੇਲੇਟਰ ਨਾ ਹੋਣ ਕਾਰਨ ਬਜ਼ੁਰਗਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ। ਐਸਕੇਲੇਟਰ ਨਾ ਹੋਣ ਕਾਰਨ ਦਿੱਲੀ ਤੋਂ ਆਏ ਜਲੰਧਰ ਆਏ ਇਕ ਵਿਅਕਤੀ ਨੂੰ ਆਪਣੀ ਜਾਨ ਗੁਆਉਣੀ ਪਈ।
ਜਾਣਕਾਰੀ ਮੁਤਾਬਕ ਦਿੱਲੀ ਬਿਜਲੀ ਬੋਰਡ 'ਚ ਕੰਮ ਕਰਦੇ ਲਾਈਨਮੈਨ ਹਰੀਪ੍ਰਸਾਦ ਜਲੰਧਰ 'ਚ ਆਪਣੇ ਭਰਾ ਦੇ ਘਰ ਬੱਚੇ ਦੇ ਮੁੰਡਨ 'ਤੇ ਪਤਨ ੀਅਤੇ ਪੋਤੇ ਨਾਲ ਆਇਆ ਹੋਇਆ ਸੀ। ਬੀਤੇ ਦਿਨ ਉਹ ਦਿੱਲੀ ਜਾਣ ਲਈ ਘਰੋਂ ਨਿਕਲੇ। ਸਟੇਸ਼ਨ 'ਤੇ ਗੱਡੀ ਛੁੱਟਣ ਦੇ ਡਰ ਤੋਂ ਹਰੀਪ੍ਰਸਾਦ ਰੇਲਵੇ ਸਟੇਸ਼ਨ 'ਤੇ ਇਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ 'ਤੇ ਜਲਦੀ-ਜਲਦੀ ਗਿਆ।
ਦਿਲ ਦੀ ਬੀਮਾਰੀ ਨਾਲ ਜੂਝ ਰਹੇ ਹਰੀਪ੍ਰਸਾਦ ਨੂੰ ਜਲੰਧਰ ਸਟੇਸ਼ਨ 'ਤੇ ਹੀ ਸੀਨੇ 'ਚ ਦਰਦ ਹੋਣੀ ਸ਼ੁਰੂ ਹੋ ਗਈ। ਫਗਵਾੜਾ ਪਹੁੰਚਦੇ-ਪਹੁੰਚਦੇ ਇਹ ਦਰਦ ਵਧ ਗਈ। ਸ਼ਤਾਬਦੀ ਟਰੇਨ ਦੇ ਫਗਵਾੜਾ ਪਹੁੰਚਣ 'ਤੇ ਹਰੀਪ੍ਰਸਾਦ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਫਿਲਹਾਲ ਉਸ ਦਾ ਮ੍ਰਿਤਕ ਸਰੀਰ ਸਿਵਲ ਹਸਪਤਾਲ 'ਚ ਪੋਸਟ ਮਾਰਟਮ ਲਈ ਰੱਖਿਆ ਗਿਆ ਹੈ।
ਹੋਇਆ ਕੁਝ ਅਜਿਹਾ ਕਿ ਏਅਰਪੋਰਟ 'ਤੇ ਭੜਕ ਉੱਠੇ ਪੰਜਾਬੀ
NEXT STORY