ਅੰਮ੍ਰਿਤਸਰ(ਇੰਦਰਜੀਤ)-ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਜੈੱਟ ਏਅਰਵੇਜ਼ ਉਡਾਣ  'ਤੇ ਅੰਮ੍ਰਿਤਸਰ ਆਉਣ ਵਾਲੇ ਯਾਤਰੀ ਉਸ ਸਮੇਂ ਭੜਕ ਉੱਠੇ, ਜਦੋਂ ਸਵੇਰੇ 4.10 ਵਜੇ ਆਉਣ  ਵਾਲੀ ਉਡਾਣ ਦੀ ਕਈ ਘੰਟੇ ਲੇਟ ਹੋਣ ਦੀ ਸੂਚਨਾ ਉਨ੍ਹਾਂ ਨੂੰ ਨਹੀਂ ਦਿੱਤੀ ਗਈ। ਇਸ ਦੌਰਾਨ  ਯਾਤਰੀਆਂ ਦੇ ਬੋਰਡਿੰਗ ਪਾਸ ਵੀ ਰੱਦ ਕਰ ਦਿੱਤੇ ਗਏ। 
ਏਅਰਪੋਰਟ ਪ੍ਰਸ਼ਾਸਨ ਅਤੇ  ਹਵਾਬਾਜ਼ੀ ਕੰਪਨੀ ਵਲੋਂ ਕੋਈ ਵੀ ਸੂਚਨਾ ਨਾ ਮਿਲਣ 'ਤੇ ਉਦਾਸ ਯਾਤਰੀਆਂ ਨੇ ਜੰਮ ਕੇ  ਹਵਾਬਾਜ਼ੀ ਕੰਪਨੀਆਂ 'ਤੇ ਗੁੱਸਾ ਕੱਢਿਆ। ਅਖੀਰ ਲੰਬੀ ਉਡੀਕ ਤੋਂ ਬਾਅਦ 10.35 'ਤੇ ਜਹਾਜ਼  ਨੇ ਕਰੀਬ 6 ਘੰਟਿਆਂ ਦੀ ਦੇਰੀ ਨਾਲ ਉਡਾਣ ਭਰੀ। ਜਹਾਜ਼ 'ਚ ਸਵਾਰ ਵਿਅਕਤੀਆਂ ਨੇ ਦੱਸਿਆ ਕਿ  ਸੰਬੰਧਿਤ ਏਅਰਲਾਈਨ ਦੇ ਕਰਮਾਚਾਰੀਆਂ ਦਾ ਵਰਤਾਓ ਨਿਰਾਸ਼ਾਜਨਕ ਸੀ। 
ਇੱਥੋਂ ਤੱਕ ਕਿ  ਉਨ੍ਹਾਂ ਨੂੰ ਖੁਦ ਵੀ ਜਾਣਕਾਰੀ ਨਹੀਂ ਸੀ, ਜਦੋਂ ਕਿ ਯਾਤਰੀਆਂ ਨੂੰ ਸਵੇਰੇ 4 ਵਜੇ ਤੋਂ  ਅੱਧੇ-ਅੱਧੇ ਘੰਟੇ ਬਾਅਦ ਹੀ ਦੇਰੀ ਦੀ ਸੂਚਨਾ ਦਿੱਤੀ ਗਈ ਪਰ ਇਸ ਤੋਂ ਬਾਅਦ ਹਵਾਬਾਜ਼ੀ  ਕੰਪਨੀ ਦਾ ਕੋਈ ਪ੍ਰਤੀਨਿਧੀ ਨਹੀਂ ਮਿਲਿਆ। ਯਾਤਰੀਆਂ 'ਚ ਗੁੱਸਾ ਸੀ ਕਿ ਵਿਦੇਸ਼ ਤੋਂ ਭਾਰਤ  ਪਹੁੰਚਣ 'ਤੇ ਕੋਈ ਔਖ ਨਹੀਂ ਹੋਈ ਪਰ ਦਿੱਲੀ ਏਅਰਪੋਰਟ ਦਾ ਕਮਜ਼ੋਰ ਪ੍ਰਬੰਧ ਕਾਫੀ  ਨਿਰਾਸ਼ਾਜਨਕ ਸੀ।
ਮਾਡਲ ਟਾਊਨ 'ਚ ਖੁੱਲ੍ਹੀ 'ਮਹਿਲਾ ਬੈਂਕ' ਦੀ 46ਵੀਂ ਬ੍ਰਾਂਚ
NEXT STORY