ਚੰਡੀਗੜ੍ਹ, (ਸ਼ਰਮਾ) - ਪੰਜਾਬ ਸਰਕਾਰ ਵਿਰੁੱਧ ਅਕਸਰ ਤਿੱਖੀਆਂ ਪ੍ਰਤੀਕਿਰਿਆਵਾਂ ਜਾਰੀ ਕਰਨ ਵਾਲੇ ਕਾਂਗਰਸੀ ਨੇਤਾ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਪੂਰਥਲਾ ਜ਼ਿਲਾ ਦੇ ਬੇਗੋਵਾਲ ਸਥਿਤ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਦੇ ਪ੍ਰਿੰਸੀਪਲ ਸੰਤ ਪ੍ਰੇਮ ਸਿੰਘ ਨੇ ਸੂਚਨਾ ਦਾ ਅਧਿਕਾਰ ਐਕਟ ਦੀਆਂ ਵਿਵਸਥਾਵਾਂ ਅਧੀਨ ਇਸ ਤਰ੍ਹਾਂ ਉਲਝਾ ਦਿੱਤਾ ਕਿ ਖਹਿਰਾ ਨੂੰ ਹੁਣ ਲੋੜੀਂਦੀ ਜਾਣਕਾਰੀ ਹਾਸਲ ਕਰਨ ਲਈ ਕਈ ਹੋਰ ਮਹੀਨੇ ਇੰਤਜ਼ਾਰ ਕਰਨਾ ਪਵੇਗਾ। ਹਾਲਾਂਕਿ ਖਹਿਰਾ ਨੇ ਇਸ ਐਕਟ ਦੇ ਤਹਿਤ ਸੂਚਨਾ ਨਾ ਮਿਲਣ 'ਤੇ ਰਾਜ ਸੂਚਨਾ ਕਮਿਸ਼ਨ ਦੇ ਸਾਹਮਣੇ ਸ਼ਿਕਾਇਤ ਦਰਜ ਕੀਤੀ ਸੀ ਪਰ ਕਮਿਸ਼ਨ ਵੀ ਖਹਿਰਾ ਨੂੰ ਰਾਹਤ ਪ੍ਰਦਾਨ ਨਹੀਂ ਕਰ ਸਕਿਆ, ਕਿਉਂਕਿ ਖਹਿਰਾ ਨੇ ਐਕਟ ਦੀ ਧਾਰਾ 19 ਦੇ ਤਹਿਤ ਅਪੀਲ ਦਾਇਰ ਕਰਨ ਦੀ ਬਜਾਏ ਧਾਰਾ 18 ਦੇ ਤਹਿਤ ਸ਼ਿਕਾਇਤ ਦਰਜ ਕੀਤੀ ਸੀ। ਐਕਟ ਦੀ ਵਿਵਸਥਾ ਅਨੁਸਾਰ ਅਪੀਲ 'ਤੇ ਸੁਣਵਾਈ ਦੌਰਾਨ ਜਿੱਥੇ ਕਮਿਸ਼ਨ ਸੂਚਨਾ ਅਧਿਕਾਰੀ ਨੂੰ ਜਾਣਕਾਰੀ ਪ੍ਰਦਾਨ ਕਰਨ ਦੇ ਨਿਰਦੇਸ਼ ਦੇ ਸਕਦਾ ਹੈ, ਉੱਥੇ ਹੀ ਧਾਰਾ 18 ਦੇ ਤਹਿਤ ਜਾਣਕਾਰੀ ਪ੍ਰਦਾਨ ਨਾ ਕਰਨ 'ਤੇ ਸਿਰਫ ਜੁਰਮਾਨਾ ਲਗਾ ਸਕਦਾ ਹੈ।
ਰਾਜ ਸੂਚਨਾ ਕਮਿਸ਼ਨਰ ਬੀ. ਸੀ. ਠਾਕੁਰ ਵਲੋਂ ਜਾਰੀ ਹੁਕਮਾਂ ਦੇ ਅਨੁਸਾਰ ਖਹਿਰਾ ਨੇ ਜ਼ਿਲਾ ਸਿੱਖਿਆ ਅਧਿਕਾਰੀ ਕਪੂਰਥਲਾ, ਡਿਪਟੀ ਕੰਟਰੋਲਰ ਫਾਈਨਾਂਸ ਐਂਡ ਅਕਾਊਂਟਸ ਲੋਕਲ ਆਡਿਟ, ਭੁਲੱਥ, ਕਪੂਰਥਲਾ ਤੇ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਬੇਗੋਵਾਲ ਦੇ ਸੂਚਨਾ ਅਧਿਕਾਰੀਆਂ ਤੋਂ ਬੀਤੇ ਸਾਲ ਜੂਨ ਮਹੀਨੇ ਵਿਚ ਜਾਣਕਾਰੀ ਮੰਗੀ ਸੀ ਪਰ ਜਾਣਕਾਰੀ ਨਾ ਮਿਲਣ 'ਤੇ ਨਵੰਬਰ, 2014 ਵਿਚ ਕਮਿਸ਼ਨ ਦੇ ਸਾਹਮਣੇ ਉਨ੍ਹਾਂ ਨੇ ਸ਼ਿਕਾਇਤ ਦਰਜ ਕੀਤੀ ਸੀ। 19 ਫਰਵਰੀ ਨੂੰ ਅੰਤਿਮ ਸੁਣਵਾਈ ਦੌਰਾਨ ਸਕੂਲ ਦੇ ਪ੍ਰਿੰਸੀਪਲ ਸੇਵਾ ਸਿੰਘ ਵਲੋਂ ਦਸਤਾਵੇਜ਼ੀ ਸਬੂਤਾਂ ਨਾਲ ਇਹ ਜਾਣਕਾਰੀ ਪ੍ਰਦਾਨ ਕੀਤੀ ਗਈ ਕਿ ਉਹ ਤਬੀਅਤ ਠੀਕ ਨਾ ਹੋਣ ਦੇ ਕਾਰਨ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋ ਸਕਦਾ। ਉਨ੍ਹਾਂ ਵਲੋਂ ਇਕ ਪੱਤਰ ਵੀ ਕਮਿਸ਼ਨ ਨੂੰ ਸੌਂਪਿਆ ਗਿਆ, ਜਿਸ ਵਿਚ ਕਿਹਾ ਗਿਆ ਸੀ ਕਿ ਕਿਉਂਕਿ ਖਹਿਰਾ ਬਦਲੇ ਦੇ ਚਲਦਿਆਂ ਉਕਤ ਜਾਣਕਾਰੀ ਮੰਗ ਰਹੇ ਹਨ, ਇਸ ਲਈ ਉਹ ਇਹ ਜਾਣਕਾਰੀ ਨਹੀਂ ਦੇਣਗੇ।
ਖਹਿਰਾ ਵਲੋਂ ਜੂਨ, 2014 ਵਿਚ ਮੰਗੀ ਗਈ ਜਾਣਕਾਰੀ 'ਤੇ 8 ਮਹੀਨਿਆਂ ਮਗਰੋਂ ਐਪੀਲੀਏਟ ਅਥਾਰਟੀ ਦੇ ਸਾਹਮਣੇ ਅਪੀਲ ਦਾਇਰ ਕਰਨਾ ਟਾਈਮ ਵਾਰਡ ਹੋਵੇਗਾ, ਜਿਸ ਕਾਰਨ ਖਹਿਰਾ ਨੂੰ ਉਕਤ ਜਾਣਕਾਰੀ ਪ੍ਰਾਪਤ ਕਰਨ ਲਈ ਨਵੇਂ ਸਿਰੇ ਤੋਂ ਬਿਨੈ ਪੱਤਰ ਦੇਣਾ ਹੋਵੇਗਾ। ਜ਼ਾਹਿਰ ਹੈ ਕਿ ਖਹਿਰਾ ਨੂੰ ਇਸ ਤਰ੍ਹਾਂ ਉਕਤ ਮੰਗੀ ਗਈ ਜਾਣਕਾਰੀ ਹਾਸਲ ਕਰਨ ਲਈ ਕੁੱਝ ਹੋਰ ਮਹੀਨਿਆਂ ਦਾ ਇੰਤਜ਼ਾਰ ਕਰਨਾ ਪਵੇਗਾ।
'Escalator' ਨਾ ਹੋਣ ਕਾਰਨ ਦਿੱਲੀ ਦੇ ਯਾਤਰੀ ਦੀ ਮੌਤ
NEXT STORY