ਬਠਿੰਡਾ (ਬਲਵਿੰਦਰ)-ਭੁੱਚੋ ਮੰਡੀ ਦੇ ਇਕ ਪੈਲੇਸ 'ਚ ਵਿਆਹ ਦਾ ਮਾਹੌਲ ਉਸ ਵੇਲੇ ਦਹਿਸ਼ਤ 'ਚ ਬਦਲ ਗਿਆ ਜਦੋਂ ਸ਼ੌਂਕੀਆ ਤੌਰ 'ਤੇ ਚਲਾਈ ਗੋਲੀ ਇਕ ਬੱਚੇ ਨੂੰ ਜਾ ਵੱਜੀ, ਜੋ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਪਿੰਡ ਦਿਓਣ ਤੇ ਲੜਕੇ ਅਤੇ ਚੱਕ ਬਖਤੂ ਦੀ ਲੜਕੀ ਦਾ ਵਿਆਹ ਰਾਜ ਪੈਲੇਸ ਭੁੱਚੋ ਮੰਡੀ ਵਿਖੇ ਹੋ ਰਿਹਾ ਸੀ। ਇਸੇ ਦੌਰਾਨ ਬਾਰਾਤ 'ਚ ਆਏ ਬਖਤੌਰ ਸਿੰਘ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਹਵਾਈ ਫਾਇਰ ਕਰ ਦਿੱਤਾ। ਪ੍ਰੰਤੂ ਉਸਨੇ ਇਹ ਨਹੀਂ ਦੇਖਿਆ ਕਿ ਉੱਪਰ ਖੁੱਲ੍ਹਾ ਆਸਮਾਨ ਨਹੀਂ, ਸਗੋਂ ਛੱਤ ਹੈ। ਜਿਉਂ ਹੀ ਉਸਨੇ ਫਾਇਰ ਕੀਤਾ ਤਾਂ ਗੋਲੀ ਛੱਤ ਨਾਲ ਟਕਰਾ ਕੇ ਘੁੰਮ ਗਈ ਅਤੇ ਕੰਧ ਨਾਲ ਟਕਰਾਉਂਦੇ ਹੋਏ ਹੇਠਾਂ ਖੜ੍ਹੇ ਬੱਚੇ ਅਮਨਪ੍ਰੀਤ ਸਿੰਘ (15) ਦੀ ਬੱਖੀ ਵਿਚ ਲੱਗੀ। ਗੋਲੀ ਲੱਗਦਿਆਂ ਹੀ ਬੱਚਾ ਡਿੱਗ ਪਿਆ। ਜਿਸ ਤੋਂ ਬਾਅਦ ਵਿਆਹ 'ਚ ਭੂਚਾਲ ਜਿਹਾ ਪੈ ਗਿਆ।
ਪਰਿਵਾਰਕ ਮੈਂਬਰਾਂ ਨੇ ਜ਼ਖਮੀ ਬੱਚੇ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਪਹੁੰਚਾਇਆ, ਜਿਥੇ ਉਸਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਜ਼ਖਮੀ ਬੱਚਾ ਦੁਲਹਨ ਦਾ ਚਚੇਰਾ ਭਰਾ ਹੈ। ਤਫਤੀਸ਼ੀ ਅਧਿਕਾਰੀ ਅਨਿਲ ਪਵਾਰ ਪੁਲਸ ਚੌਂਕੀ ਭੁੱਚੋ ਮੰਡੀ ਨੇ ਦੱਸਿਆ ਕਿ ਗੋਲੀ ਬੱਚੇ ਨਾਲ ਖਹਿ ਕੇ ਨਿਕਲ ਗਈ। ਬੱਚੇ ਦੀ ਹਾਲਤ ਖਤਰੇ ਤੋਂ ਬਾਹਰ ਹੈ। ਫਿਲਹਾਲ ਕੋਈ ਸ਼ਿਕਾਇਤ ਨਹੀਂ ਮਿਲੀ, ਇਸ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।
...ਤਾਂ ਉਜੜ ਜਾਣੇ ਸੀ ਕਈ ਘਰ (ਦੇਖੋ ਤਸਵੀਰਾਂ)
NEXT STORY