ਰਾਏਕੋਟ (ਭੱਲਾ)-ਸਥਾਨਕ ਲੁਧਿਆਣਾ ਰੋਡ 'ਤੇ ਸਥਿਤ ਪਿੰਡ ਨੂਰਪੁਰਾ ਨਜ਼ਦੀਕ ਮੰਦਸਲਾਕ ਸਵੇਰੇ ਟਰੱਕ ਅਤੇ ਬੱਸ ਵਿਚਕਾਰ ਹੋਈ ਆਹਮੋ-ਸਾਹਮਣੇ ਟੱਕਰ ਵਿਚ ਦਰਜਨ ਦੇ ਕਰੀਬ ਸਵਾਰੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਆਰ. ਪੀ. ਸੀ. ਡੀਪੂ ਦੀ ਬੱਸ ਜੋ ਕਿ ਬਠਿੰਡਾ ਤੋਂ ਰਾਏਕੋਟ ਲੁਧਿਆਣਾ ਜਾ ਰਹੀ ਸੀ। ਜਦ ਬੱਸ ਪਿੰਡ ਨੂਰਪੁਰਾ ਨਜ਼ਦੀਕ ਪੁੱਜੀ ਤਾਂ ਸਾਹਮਣੇ ਤੋਂ ਆ ਰਿਹਾ ਟਰੱਕ ਜੋ ਕਿ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੀ ਬੱਸ ਨਾਲ ਸਿੱਧਾ ਜਾ ਟਕਰਾਇਆ। ਇਸ ਟੱਕਰ ਦੌਰਾਨ ਬੱਸ ਡਰਾਈਵਰ ਜਸਵਿੰਦਰ ਸਿੰਘ ਪੁੱਤਰ ਗੁਰਬੰਸ ਸਿੰਘ ਵਾਸੀ ਭਲਾਈਆਣਾ (ਮੁਕਤਸਰ ਸਾਹਿਬ) ਅਤੇ ਟਰੱਕ ਡਰਾਈਵਰ ਪ੍ਰਕਾਸ਼ ਚੰਦ ਸਮੇਤ ਦਰਜਨ ਦੇ ਕਰੀਬ ਬੱਸ ਮੁਸਾਫਿਰ ਵੀ ਜ਼ਖਮੀ ਹੋ ਗਏ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਜਸਵੀਰ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ ਅਤੇ ਜ਼ਖਮੀਆਂ ਨੂੰ ਸਥਾਨਕ ਲਾਈਫ ਕੇਅਰ ਹਸਪਤਾਲ ਪਹੁੰਚਾਇਆ। ਟਰੱਕ ਡਰਾਈਵਰ ਪ੍ਰਕਾਸ਼ ਚੰਦ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਦੇ ਹਸਪਤਾਲ ਪਹੁੰਚਾਇਆ ਗਿਆ ਜਦ ਕਿ ਬਾਕੀ ਜ਼ਖਮੀਆਂ ਦਾ ਇਲਾਜ ਸਥਾਨਕ ਲਾਈਫ ਕੇਅਰ ਹਸਪਤਾਲ ਵਿਚ ਚੱਲ ਰਿਹਾ ਹੈ ਅਤੇ ਮਾਮੂਲੀ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਛੁੱਟੀ ਦੇ ਦਿੱਤੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਥਾਣਾ ਸਦਰ ਰਾਏਕੋਟ ਵਿਖੇ ਟਰੱਕ ਡਰਾਈਵਰ ਪ੍ਰਕਾਸ਼ ਚੰਦ ਵਾਸੀ ਖੁੱਡੀਕਲਾਂ (ਬਰਨਾਲਾ) ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਨਗਰ ਕੌਂਸਲ/ਪੰਚਾਇਤਾਂ ਲਈ ਵੋਟਿੰਗ ਬੁੱਧਵਾਰ ਨੂੰ
NEXT STORY