ਫਰੀਦਕੋਟ : ਇਕ ਵਾਰ ਫਿਰ ਇਨਸਾਨੀਅਤ ਉਸ ਵੇਲੇ ਸ਼ਰਮਸਾਰ ਹੋ ਗਈ ਜਦੋਂ ਹਵਸ 'ਚ ਅੰਨ੍ਹੇ ਇਕ ਦਰਿੰਦੇ ਨੇ ਪਹਿਲਾਂ ਤਾਂ ਬੱਚੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਅਤੇ ਫਿਰ ਬਲਾਤਕਾਰ ਕਰਨ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ। ਇਹ ਦਿਲ ਕੰਬਾ ਦੇਣ ਵਾਲੀ ਘਟਨਾ ਕੋਟਕਪੂਰਾ ਦੀ ਹੈ। ਬੱਚੀ ਦੀ ਲਾਸ਼ ਪਿੰਡ ਦੇ ਖੇਤਾਂ 'ਚੋਂ ਬਰਾਮਦ ਹੋਈ ਹੈ। ਇਸ ਸ਼ਰਮਨਾਕ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਇਕ ਵਿਅਕਤੀ ਖੇਤਾਂ 'ਚ ਕੰਮ ਕਰਨ ਲਈ ਗਿਆ ਜਿਸ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ।
ਖੇਤਾਂ 'ਚ ਕੰਮ ਕਰਨ ਗਏ ਵਿਅਕਤੀ ਨੇ ਬੱਚੀ ਦੀ ਲਾਸ਼ ਨੂੰ ਦੇਖਦੇ ਹੋਏ ਪਛਾਣ ਲਿਆ ਅਤੇ ਉਸ ਨੂੰ ਪਿੰਡ ਦੀ ਹੀ ਦੱਸਿਆ। ਪੁਲਸ ਨੇ ਘਟਨਾ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦਿੱਤੀ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪਹਿਲਾਂ ਬੱਚੀ ਨਾਲ ਜਬਰ-ਜ਼ਨਾਹ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਪੁਲਸ ਅਨੁਸਾਰ ਲੜਕੀ ਦੇ ਪਿਤਾ ਨੇ ਦੱਸਿਆ ਕਿ ਸੋਮਵਾਰ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਦੀ ਬੇਟੀ ਘਰ ਦੇ ਬਾਹਰ ਖੜੀ ਸੀ ਇਸ ਦੌਰਾਨ ਉਸ ਨੂੰ ਕੋਈ ਅਣਪਛਾਤਾ ਵਿਅਕਤੀ ਵਰਗਲਾ ਕੇ ਨਾਲ ਲੈ ਗਿਆ। ਲੋਕਾਂ ਨੇ ਉਸ ਨੂੰ ਜਾਂਦੇ ਵੀ ਦੇਖਿਆ। ਕਾਫੀ ਦੇਰ ਤਕ ਜਦੋਂ ਉਨ੍ਹਾਂ ਦੀ ਬੇਟੀ ਘਰ ਨਾ ਪਰਤੀ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਸਾਰੀ ਰਾਤ ਪਰਿਵਾਰ ਵਾਲੇ ਬੱਚੀ ਦੀ ਭਾਲ ਕਰਦੇ ਰਹੇ। ਬੱਚੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਪਰ ਸਵੇਰੇ ਪੁਲਸ ਨੇ ਸੂਚਨਾ ਦਿੱਤੀ ਕਿ ਬੱਚੀ ਦੀ ਲਾਸ਼ ਬਰਾਮਦ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਅਣਪਛਾਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਤਸਕਰੀ ਕਰਨ ਦਾ ਅਨੋਖਾ ਤਰੀਕਾ ਜਾਣ, ਰਹਿ ਜਾਵੋਗੇ ਹੈਰਾਨ (ਵੀਡੀਓ)
NEXT STORY