ਅੰਮ੍ਰਿਤਸਰ-ਚੱਪਲਾਂ ਦੇ ਮਾਧਿਅਮ ਨਾਲ ਹੋਈ ਤਸਕਰੀ ਦੇ ਨਾਯਾਬ ਤਰੀਕੇ ’ਚ ਸ਼ਾਮਲ ਤਸਕਰਾਂ ਨੂੰ ਕਾਬੂ ਕਰਨ ’ਚ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ’ਚ ਬੀ. ਐਸ. ਐਫ. ਦੀ ਸ਼ਿਕਾਇਤ ’ਤੇ ਅੰਮ੍ਰਿਤਸਰ ਪੁਲਸ ਨੇ ਚੱਪਲਾਂ ਦੇ ਮਾਧਿਅਮ ਨਾਲ ਆਈ ਹੈਰੋਇਨ ਦੇ ਮਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਉਕਤ ਦੋਸ਼ੀ ਨੇ ਹੀ ਇਸ ਤਰੀਕੇ ਦੀ ਸ਼ੁਰੂਆਤ ਕੀਤੀ ਹੈ। ਇਸ ਮਾਮਲੇ ’ਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ, ਉਹ ਸਭ ਇਕ ਦੀ ਪਿੰਡ ਦੇ ਰਹਿਣ ਵਾਲੇ ਹਨ। ਗ੍ਰਿਫਤਾਰ ਕੀਤੇ ਗਏ ਲੋਕਾਂ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਪੋਲਿੰਗ ਬੂਥ ’ਚ ਹੀ ਕੁੜੀ ਨੇ ਸ਼ਰੇਆਮ ਭਾਜਪਾ ਨੇਤਾ ਨੂੰ ਕੱਢੀਆਂ ਗਾਲ੍ਹਾਂ (ਵੀਡੀਓ)
NEXT STORY