ਈਟਾਨਗਰ- ਬੰਦੂਕ ਦਾ ਡਰ ਦਿਖਾ ਕੇ ਦੋ ਵਿਅਕਤੀਆਂ ਨੇ ਪੂਰਬੀ ਕਾਮੇਂਗ ਜ਼ਿਲੇ ਦੇ ਸੇਪਾ 'ਚ ਦੋ ਬੱਚੀਆਂ ਨਾਲ ਬਲਾਤਕਾਰ ਕੀਤਾ। ਸੇਪਾ ਪੁਲਸ ਥਾਣਾ ਦੇ ਇੰਚਾਰਜ ਜੇ.ਨੇਤਾਨ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਆਚੁੰਗ ਬਗਾਂਗ ਅਤੇ ਯਾਂਗਨੋ ਲਿਆਕ ਦੇ ਰੂਪ 'ਚ ਹੋਈ ਹੈ ਜਿਨ੍ਹਾਂ ਨੇ ਕਲ ਆਪਣੀ ਭੈਣ ਨੂੰ ਛੱਡ ਕੇ ਘਰ ਪਰਤ ਰਹੀ ਬੱਚੀਆਂ ਨਾਲ ਬਲਾਤਕਾਰ ਕੀਤਾ। ਦੋਸ਼ੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਜਬਰਨ ਉਨ੍ਹਾਂ ਨੂੰ ਆਪਣੀ ਕਾਰ 'ਚ ਬਿਠਾ ਲਿਆ।
ਦੋਸ਼ੀ ਬੱਚੀਆਂ ਨੂੰ ਇਕ ਸੁਨਸਾਨ ਥਾਂ 'ਤੇ ਲੈ ਗਏ ਜਿੱਥੇ ਉਨ੍ਹਾਂ ਨੇ ਉਨ੍ਹਾਂ ਨਾਲ ਬਲਾਤਕਾਰ ਕੀਤਾ। ਘਟਨਾ ਤੋਂ ਗੁੱਸੇ 'ਚ ਆਏ ਦੋਹਾਂ ਬੱਚੀਆਂ ਦੇ ਮਾਤਾ- ਪਿਤਾ ਅਤੇ ਸੰਬੰਧੀਆਂ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ 'ਚੋਂ ਇਕ ਦੋਸ਼ੀ ਨੂੰ ਫੜ ਲਿਆ ਗਿਆ ਅਤੇ ਪੁਲਸ ਹਿਰਾਸਤ 'ਚ ਰੱਖਿਆ ਗਿਆ ਹੈ।
ਗੁੰਡਾਗਰਦੀ ਦੀ ਹੱਦ ਕੀਤੀ ਪਾਰ, ਸ਼ਰੇਆਮ ਮਾਰ ਮੁਕਾਇਆ ਬੰਦਾ (ਵੀਡੀਓ)
NEXT STORY