ਕਪੂਰਥਲਾ : ਪਿੰਡ ਸੈਦਪੁਰ ਵਿਚ ਇਕ ਆਸ਼ਕ ਮਿਜਾਜ਼ ਬਾਬੇ ਨੂੰ ਆਸ਼ਕੀ ਕਰਨੀ ਉਦੋਂ ਮਹਿੰਗੀ ਪੈ ਗਈ ਜਦੋਂ ਉਥੇ ਮੌਜੂਦ ਲੋਕਾਂ ਨੇ ਬਾਬੇ ਨੂੰ ਧਰ ਦਬੋਚਿਆ ਅਤੇ ਸਤਿਕਾਰ ਕਮੇਟੀ ਨੇ ਬਾਬੇ ਨੂੰ ਕੰਨ ਫੜਾ ਮਾਫੀਆਂ ਮੰਗਵਾਈਆਂ। ਇੰਨਾ ਹੀ ਨਹੀਂ ਇਸ ਆਸ਼ਕ ਮਿਜਾਜ਼ ਬਾਬੇ ਦਾ ਮੂੰਹ ਕਾਲਾ ਕਰਕੇ ਚੰਗੀ ਤਰ੍ਹਾਂ ਸਬਕ ਸਿਖਾਇਆ ਗਿਆ। ਦਰਅਸਲ ਇਸ ਅੱਧਖੜ ਉਮਰ ਦੇ ਬਾਬੇ ਵਲੋਂ ਇਕ ਲੜਕੀ ਨਾਲ ਸ਼ਰਮਨਾਕ ਕਰਤੂਤ ਕੀਤੀ ਗਈ ਸੀ ਜਿਸ ਕਾਰਨ ਸਮੂਹ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਇਸ ਬਾਬੇ ਨੂੰ ਦਬੋਚ ਅਤੇ ਫਿਰ ਬਾਬੇ ਨੂੰ ਸਬਕ ਸਿਖਾਉਣ ਲਈ ਇਹ ਸਜ਼ਾ ਦਿੱਤੀ ਹੈ।
ਇਸ ਮੌਕੇ 'ਤੇ ਮੌਜੂਦ ਸਤਿਕਾਰ ਕਮੇਟੀ ਦੇ ਮੈਂਬਰ ਨੇ ਇਹ ਕਿਹਾ ਕਿ ਜੇਕਰ ਕੋਈ ਹੋਰ ਵਿਅਕਤੀ ਕਿਸੇ ਧੀ ਭੈਣ ਨਾਲ ਅਜਿਹੀ ਹਰਕਤ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਨੂੰ ਇਸ ਤੋਂ ਵੀ ਸਖ਼ਤ ਸਜ਼ਾ ਦਿੱਤੀ ਜਾਵੇਗੀ ਅਤੇ ਇਸ ਆਸ਼ਕ ਮਿਜਾਜ਼ ਬਾਬੇ ਨੂੰ ਪਿੰਡ ਦੇ ਮੋਹਤਬਰ ਲੋਕਾਂ ਦੇ ਕਹਿਣ 'ਤੇ ਬਖਸ਼ ਦਿੱਤਾ ਗਿਆ ਹੈ ਪਰ ਜੇ ਕੋਈ ਹੋਰ ਅਜਿਹੀ ਘਟੀਆ ਹਰਕਤ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
Live ਦੇਖੋ, 3 ਘੰਟੇ ਤੱਕ ਚੱਲਿਆ ਖੌਫਨਾਕ ਖੇਡ (ਵੀਡੀਓ)
NEXT STORY