ਕਪੂਰਥਲਾ, (ਭੂਸ਼ਣ)- ਕਪੂਰਥਲਾ-ਸੁਭਾਨਪੁਰ ਰੋਡ 'ਤੇ ਪੈਂਦੇ ਪਿੰਡ ਬਾਦਸ਼ਾਹਪੁਰ 'ਚ ਉਸ ਸਮੇਂ ਜ਼ਬਰਦਸਤ ਸਨਸਨੀ ਫੈਲ ਗਈ ਜਦੋਂ ਇਕ ਨੌਜਵਾਨ ਕਰੀਬ 125 ਫੁੱਟ ਉੱਚੇ ਹਾਈ ਵੋਲਟੇਜ ਟ੍ਰਾਂਸਮਿਸ਼ਨ 'ਤੇ ਚੜ੍ਹ ਗਿਆ। ਪੂਰੇ ਘਟਨਾਕਰਮ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਸਬ-ਡਵੀਜ਼ਨ ਮਹਿੰਦਰ ਸਿੰਘ ਦੀ ਅਗਵਾਈ ਵਿਚ ਕਪੂਰਥਲਾ ਪੁਲਸ ਦੀ ਟੀਮ ਨੇ ਪਾਵਰ ਸਪਲਾਈ ਨੂੰ ਬੰਦ ਕਰਵਾਉਂਦੇ ਹੋਏ ਜ਼ਬਰਦਸਤ ਮੁਸ਼ੱਕਤ ਦੇ ਬਾਅਦ ਟ੍ਰਾਂਸਮਿਸ਼ਨ 'ਤੇ ਚੜ੍ਹੇ ਨੌਜਵਾਨ ਨੂੰ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਜ਼ਮੀਨ 'ਤੇ ਉਤਾਰ ਲਿਆ। ਫਿਲਹਾਲ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਨਜ਼ਰ ਆ ਰਹੇ ਉਕਤ ਨੌਜਵਾਨ ਤੋਂ ਕੋਤਵਾਲੀ ਪੁਲਸ ਵਲੋਂ ਪੁੱਛਗਿਛ ਜਾਰੀ ਹੈ। ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਸਬ ਡਵੀਜ਼ਨ ਮਹਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਸ਼ਹਿਰ ਤੋਂ 7 ਕਿਲੋਮੀਟਰ ਦੂਰੀ 'ਤੇ ਪੈਂਦੇ ਪਿੰਡ ਬਾਦਸ਼ਾਹਪੁਰ ਵਿਚ ਲੱਗੇ ਪਾਵਰ ਟ੍ਰਾਂਸਮਿਸ਼ਨ ਦੇ ਕਰੀਬ 125 ਫੁੱਟ ਉਚੇ ਢਾਂਚੇ 'ਤੇ ਇਕ ਨੌਜਵਾਨ ਚੜ੍ਹਿਆ ਹੋਇਆ ਹੈ ਜਿਸ 'ਤੇ ਡੀ. ਐੱਸ. ਪੀ. ਸਬ-ਡਵੀਜ਼ਨ ਮਹਿੰਦਰ ਸਿੰਘ ਨੇ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਨੂੰ ਨਾਲ ਲੈ ਕੇ ਪੁਲਸ ਟੀਮ ਸਮੇਤ ਮੌਕੇ ਦਾ ਮੁਆਇਨਾ ਕੀਤਾ ਤੇ ਜਲੰਧਰ 'ਚ ਕੰਮ ਕਰਦੇ ਪੰਜਾਬ ਪਾਵਰ ਕਾਪੋਰੇਸ਼ਨ ਦੇ ਸੀਨੀਅਰ ਅਫਸਰ ਨਾਲ ਰਾਬਤਾ ਕਾਇਮ ਕਰਕੇ ਉਕਤ ਟ੍ਰਾਂਸਮਿਸ਼ਨ ਦੀ ਪਾਵਰ ਸਪਲਾਈ ਨੂੰ ਬੰਦ ਕਰਵਾ ਦਿੱਤਾ। ਮੌਕੇ 'ਤੇ ਪਹੁੰਚੇ ਨਾਇਬ ਤਹਿਸੀਲਦਾਰ ਪਵਨ ਕੁਮਾਰ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਵੀ ਮੌਕੇ ਵਾਲੀ ਜਗ੍ਹਾ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ। ਕਰੀਬ 3 ਘੰਟੇ ਦੀ ਲੰਬੀ ਮੁਸ਼ੱਕਤ ਕਾਰਨ ਡੀ. ਐੱਸ. ਪੀ. ਮਹਿੰਦਰ ਸਿੰਘ, ਥਾਣਾ ਕੋਤਵਾਲੀ ਐੱਸ. ਐੱਚ. ਓ. ਪਰਮਿੰਦਰ ਸਿੰਘ ਵਲੋਂ ਟ੍ਰਾਂਸਮਿਸ਼ਨ 'ਤੇ ਚੜ੍ਹੇ ਨੌਜਵਾਨ ਨੂੰ ਆਪਣੇ ਇਸ਼ਾਰੇ ਨਾਲ ਸਮਝਾਉਣ ਤੋਂ ਬਾਅਦ ਨੌਜਵਾਨ ਟ੍ਰਾਂਸਮਿਸ਼ਨ ਦੀ ਪਹਿਲੀ ਮੰਜ਼ਿਲ 'ਤੇ ਪਹੁੰਚ ਗਿਆ ਜਿਥੇ ਪਹਿਲਾਂ ਤੋਂ ਹੀ ਘੇਰਾਬੰਦੀ ਕਰਕੇ ਖੜ੍ਹੇ ਕਪੂਰਥਲਾ ਪੁਲਸ ਤੇ ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਨੇ ਨੌਜਵਾਨ ਨੂੰ ਆਪਣੇ ਘੇਰੇ 'ਚ ਲੈਂਦੇ ਹੋਏ ਦਬੋਚ ਲਿਆ। ਫਿਲਹਾਲ ਸ਼ੁਰੂਆਤੀ ਪੁਛਗਿਛ 'ਚ ਜਿਥੇ ਰਾਊਂਡਅੱਪ ਕੀਤਾ ਗਿਆ ਨੌਜਵਾਨ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ ਉਥੇ ਹੀ ਨੌਜਵਾਨ ਨੇ ਆਪਣਾ ਨਾਂ ਨਿਤਿਸ਼ ਨਿਵਾਸੀ ਪਿੰਡ ਮੰਡਾ ਬਿਹਾਰ ਦੱਸਿਆ। ਫਿਲਹਾਲ ਅੰਤਿਮ ਸਮਾਚਾਰ ਮਿਲਣ ਤਕ ਉਕਤ ਨੌਜਵਾਨ ਕੋਲੋਂ ਪੁੱਛਗਿਛ ਜਾਰੀ ਸੀ।
ਪੰਜਾਬ ਦੀ 'ਧੀ' ਨੇ ਕਰ ਦਿਖਾਇਆ ਕੁਝ ਵੱਖਰਾ, ਜਿਸ 'ਤੇ ਹੈ ਸਾਰਿਆਂ ਨੂੰ ਮਾਣ (ਦੇਖੋ ਤਸਵੀਰਾਂ)
NEXT STORY