ਸ੍ਰੀ ਮੁਕਤਸਰ ਸਾਹਿਬ, (ਪਵਨ, ਭੁਪਿੰਦਰ)— ਖੇਤੀਬਾੜੀ ਵਿਭਾਗ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਾਪਤ ਕੀਤੀ ਮਿੱਟੀ ਅਤੇ ਪਾਣੀ ਪਰਖ ਪ੍ਰਯੋਗਸ਼ਾਲਾ ਕਿਸਾਨਾਂ ਲਈ ਲਾਹੇਵੰਦ ਸਿੱਧ ਹੋ ਰਹੀ ਹੈ।
ਇਥੇ ਕਿਸਾਨ ਬਹੁਤ ਨਾਮਾਤਰ ਫੀਸ ਅਦਾ ਕਰਕੇ ਆਪਣੇ ਖੇਤਾਂ ਦੀ ਮਿੱਟੀ ਅਤੇ ਟਿਊਬਵੈੱਲ ਦੇ ਪਾਣੀ ਦੀ ਮੁਫ਼ਤ ਜਾਂਚ ਕਰਵਾ ਸਕਦੇ ਹਨ। ਇਹ ਜਾਣਕਾਰੀ ਜ਼ਿਲਾ ਖੇਤੀਬਾੜੀ ਅਫ਼ਸਰ ਡਾ. ਬੇਅੰਤ ਸਿੰਘ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਯੋਗਸ਼ਾਲਾ ਵਿਚ ਇਸ ਸਾਲ ਹੁਣ ਤਕ ਮਿੱਟੀ ਦੇ 1990 ਅਤੇ ਪਾਣੀ ਦੇ 123 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਥੇ ਕੇਵਲ 1 ਰੁਪਏ ਦੀ ਮਾਮੂਲੀ ਫੀਸ 'ਤੇ ਮਿੱਟੀ ਜਾਂਚ ਕੀਤੀ ਜਾਂਦੀ ਹੈ ਜਦ ਕਿ ਪਾਣੀ ਦੀ ਜਾਂਚ ਪੂਰੀ ਤਰ੍ਹਾਂ ਨਾਲ ਮੁਫ਼ਤ ਹੈ। ਮਿੱਟੀ ਵਿਚ ਨਾਈਟ੍ਰੋਜਨ ਅਤੇ ਫਾਸਫੋਰਸ ਆਦਿ ਤੱਤਾਂ ਦੀ ਵੱਧ-ਘੱਟ ਦੀ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਕਿਸਾਨ ਨੂੰ ਭੁਮੀ ਸਿਹਤ ਕਾਰਡ ਜਾਰੀ ਕੀਤਾ ਜਾਂਦਾ ਹੈ ਜਿਸ ਵਿਚ ਉਸਦੇ ਖੇਤ ਦੀ ਮਿੱਟੀ ਸੰਬੰਧੀ ਸਾਰੀ ਜਾਣਕਾਰੀ ਵਿਸਥਾਰ ਸਹਿਤ ਦਰਜ ਕੀਤੀ ਜਾਂਦੀ ਹੈ।
ਜ਼ਿਲਾ ਖੇਤੀਬਾੜੀ ਅਫ਼ਸਰ ਡਾ. ਬੇਅੰਤ ਸਿੰਘ ਨੇ ਦੱਸਿਆ ਕਿ ਮਿੱਟੀ ਦੀ ਪਰਖ ਨਾ ਹੋਣ ਦੀ ਸੂਰਤ ਵਿਚ ਕਿਸਾਨ ਨੂੰ ਕੋਈ ਅੰਦਾਜ਼ਾ ਨਹੀਂ ਹੁੰਦਾ ਕਿ ਕਿਸੇ ਫਸਲ ਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਜਾਣੀ ਚਾਹੀਦੀ ਹੈ। ਜੇਕਰ ਕਿਸਾਨ ਮਿੱਟੀ ਦੀ ਫਸਲ ਦੀ ਬਿਜਾਈ ਤੋਂ ਪਹਿਲਾਂ ਪਰਖ ਕਰਵਾ ਲੈਣ ਤਾਂ ਇਸ ਨਾਲ ਰਸਾਇਣਕ ਖਾਦਾਂ ਦੀ ਬੇਲੋੜੀ ਵਰਤੋਂ ਘੱਟ ਸਕਦੀ ਹੈ ਅਤੇ ਇਸ ਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਲਾਗਤ ਖਰਚਿਆਂ ਦੇ ਕਮੀ ਦੇ ਰੂਪ ਵਿਚ ਹੋਵੇਗਾ। ਇਸ ਮੌਕੇ ਸਹਾਇਕ ਪੌਦ ਸੁਰੱਖਿਆ ਅਫ਼ਸਰ ਡਾ. ਕਾਬਲ ਸਿੰਘ, ਡਾ. ਮੁਖਤਿਆਰ ਸਿੰਘ, ਡਾ. ਗਗਨਦੀਪ ਸਿੰਘ ਮਾਨ, ਡਾ. ਅਮਰਦੀਪ ਕੌਰ ਮਾਨ, ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਮੇਰੇ ਆਪਣੇ ਹੰਝੂਆਂ ਨਾਲ ਮੁਲਾਕਾਤ
NEXT STORY