ਮੋਹਾਲੀ-ਮੋਹਾਲੀ 'ਚ ਲੁਟੇਰਿਆਂ ਨੇ ਸੋਮਵਾਰ ਨੂੰ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਬੈਂਕ ਦੀ ਕੈਸ਼ ਵੈਨ 'ਚੋਂ ਡੇਢ ਕਰੋੜ ਰੁਪਿਆ ਲੁੱਟ ਲਿਆ ਅਤੇ ਫਿਰ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਮੋਹਾਲੀ ਦੇ ਨੇੜਲੇ ਪਿੰਡ 'ਚ ਜਦੋਂ ਐਕਸਿਸ ਬੈਂਕ ਦੀ ਕੈਸ਼ ਵੈਨ ਏ. ਟੀ. ਐੱਮ. 'ਚ ਕੈਸ਼ ਲੋਡ ਕਰਨ ਲਈ ਨਿਕਲੀ ਤਾਂ ਰਸਤੇ 'ਚ ਹੀ ਕਾਰ ਸਵਾਰ ਅਣਪਛਾਤੇ ਨੌਜਵਾਨਾਂ ਨੇ ਗੱਡੀ ਰੁਕਵਾ ਲਈ।
ਇਹ ਸਾਰੇ ਵਿਅਕਤੀ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੇ ਵੈਨ ਦੇ ਗਾਰਡਾਂ ਨਾਲ ਕੁੱਟਮਾਰ ਕੀਤੀ ਅਤੇ ਜ਼ਬਰਦਸਤੀ ਉਨ੍ਹਾਂ ਕੋਲੋਂ ਚਾਬੀ ਖੋਹ ਲਈ। ਇਸ ਤੋਂ ਬਾਅਦ ਇਹ ਲੁਟੇਰੇ ਵੈਨ 'ਚੋਂ ਕਰੀਬ ਡੇਢ ਕਰੋੜ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ।
ਇਸ ਦੀ ਸੂਚਨਾ ਇਕ ਰਾਹਗੀਰ ਨੇ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਕੈਸ਼ ਵੈਨ ਬਰਾਮਦ ਕਰ ਲਈ ਹੈ, ਜਿਸ 'ਚ ਟਰੰਕ ਅਤੇ ਬਾਕਸ ਖਾਲੀ ਪਾਏ ਗਏ। ਫਿਲਹਾਲ ਪੁਲਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕਾਂਗਰਸ ਹਾਈਕਮਾਂਡ ਮੇਰੀਆਂ ਗੱਲਾਂ 'ਤੇ ਹੁਣ ਅਮਲ ਕਰਨ ਲੱਗੀ : ਬਰਾੜ
NEXT STORY