ਮੋਗਾ(ਆਜ਼ਾਦ)-ਮੋਗਾ ਨੇੜਲੇ ਪਿੰਡ ਦੁੱਨੇਕੇ ਨਿਵਾਸੀ ਇਕ ਨੌਜਵਾਨ ਲੜਕੀ ਪਰਦੀਪ ਕੌਰ ਦੀ ਰਹੱਸਮਈ ਹਾਲਾਤ 'ਚ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸੰਬੰਧ ਵਿਚ ਥਾਣਾ ਸਿਟੀ ਮੋਗਾ ਵਲੋਂ ਲੜਕੀ ਦੇ ਪਿਤਾ ਨਛੱਤਰ ਸਿੰਘ ਪੁੱਤਰ ਸੌਦਾਗਰ ਸਿੰਘ ਨਿਵਾਸੀ ਪਿੰਡ ਦੁੱਨੇਕੇ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਗਈ ਹੈ।
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਰਦੀਪ ਕੌਰ ਦੇ ਪਿਤਾ ਨਛੱਤਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਕਈ ਦਿਨਾਂ ਤੋਂ ਬੀਮਾਰ ਸੀ। ਉਹ ਕਰੀਬ 8/9 ਮਹੀਨਿਆਂ ਤੋਂ ਇਕ ਮਹਿਲਾ ਜੁਡੀਸ਼ੀਅਲ ਅਧਿਕਾਰੀ ਕੋਲ ਖਾਣਾ ਬਣਾਉਣ ਦਾ ਅਤੇ ਘਰੇਲੂ ਕੰਮ ਕਰਦੀ ਸੀ। ਬੀਮਾਰੀ ਕਾਰਨ ਉਸ ਨੇ ਗਲਤੀ ਨਾਲ ਕੋਈ ਦਵਾਈ ਲੈ ਲਈ, ਜਿਸ ਕਾਰਨ ਅਚਾਨਕ ਉਸ ਦੀ ਹਾਲਤ ਵਿਗੜ ਗਈ।
ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ, ਜਿਥੇ ਕੁੱਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਇਸ ਸੰਬੰਧ ਵਿਚ ਗੱਲਬਾਤ ਕਰਦਿਆਂ ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰਕੇ ਸੱਚਾਈ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਕਿਹਾ ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।
ਮੋਹਾਲੀ 'ਚ ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ (ਵੀਡੀਓ)
NEXT STORY