ਚੰਡੀਗੜ੍ਹ-ਪੰਜਾਬ ਦੇ ਦੋ ਕੇਂਦਰੀ ਮੰਤਰੀਆਂ ਦੀ ਏਮਜ਼ ਦੀ ਸਥਿਤੀ ਨੂੰ ਲੈ ਕੇ ਤਾਂ ਪਹਿਲਾਂ ਹੀ ਸਹਿਮਤੀ ਨਹੀਂ ਬਣ ਰਹੀ, ਹੁਣ ਇਸ ਵਿਚਕਾਰ ਕਾਂਗਰਸ ਵੀ ਆ ਗਈ ਹੈ। ਭਾਜਪਾ ਦੀ ਕੇਂਦਰੀ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਚਾਹੁੰਦੀ ਹੈ ਕਿ ਏਮਜ਼ ਬਠਿੰਡਾ ਵਿਖੇ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਮਾਲਵਾ ਖੇਤਰ ਬੁਰੀ ਤਰ੍ਹਾਂ ਕੈਂਸਰ ਨਾਲ ਘਿਰਿਆ ਹੋਇਆ ਹੈ ਅਤੇ ਏਮਜ਼ ਬਠਿੰਡਾ 'ਚ ਬਣਨ ਨਾਲ ਲੋਕਾਂ ਨੂੰ ਕਾਫੀ ਲਾਭ ਮਿਲੇਗਾ।
ਦੂਜੇ ਪਾਸੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਹੁਸ਼ਿਆਰਪੁਰ 'ਚ ਏਮਜ਼ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ 'ਚ ਪੈਂਦੇ ਤਲਵਾੜਾ ਸ਼ਹਿਰ 'ਚ ਭਾਖੜਾ ਬਿਆਸ ਮੈਨਜਮੈਂਟ ਬੋਰਡ ਦੀ ਜ਼ਮੀਨ 'ਤੇ ਇਕ ਅਧੂਰਾ ਹਸਪਤਾਲ ਬਣਾਇਆ ਗਿਆ ਹੈ। ਇਸ ਲਈ ਇੱਥੇ ਹਸਪਤਾਲ ਬਣਾਉਣ ਲਈ ਨਵੀਂ ਜ਼ਮੀਨ ਹਾਸਲ ਕਰਨ ਦੀ ਵੀ ਲੋੜ ਨਹੀਂ ਪਵੇਗੀ।
ਕਾਂਗਰਸ ਏਮਜ਼ ਨੂੰ ਫਿਰੋਜਪੁਰ 'ਚ ਬਣਾਉਣਾ ਚਾਹੁੰਦੀ ਹੈ। ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਕਹਿਣਾ ਹੈ ਕਿ ਯੂਪੀਏ ਸਰਕਾਰ ਦੇ ਸਮੇਂ 'ਚ ਫਿਰੋਜਪੁਰ 'ਚ ਏਮਜ਼ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਇਸ ਲਈ ਇਹ ਫਿਰੋਜਪੁਰ 'ਚ ਬਣਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਨੇ ਪੰਜਾਬ 'ਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਏਮਜ਼ ਕਿੱਥੇ ਬਣਦਾ ਹੈ।
ਇਹ ਹੈ ਅਸਲੀ ਡਾਗ ਲਵਰ
NEXT STORY