ਜਲੰਧਰ (ਬੁਲੰਦ) - ਲੋਕਾਂ ਦਾ ਸਭ ਤੋਂ ਮਨਪਸੰਦ ਪਾਲਤੂ ਜਾਨਵਰ ਕੁੱਤਾ ਹੈ। ਕਈ ਵਾਰ ਅਜਿਹੇ ਡਾਗ ਲਵਰ ਦਿਖਾਈ ਦਿੰਦੇ ਹਨ ਜੋ ਮਹਿੰਗੇ ਕੁੱਤਿਆਂ ਨੂੰ ਪਾਲਦੇ ਹਨ ਤੇ ਉਨ੍ਹਾਂ ਨੂੰ ਵਧੀਆ ਤੋਂ ਵਧੀਆ ਪਰਵਰਿਸ਼ ਦਿੰਦੇ ਹਨ ਪਰ ਇਸ ਵਿਚਾਲੇ ਇਕ ਡਾਗ ਲਵਰ ਅਜਿਹੀ ਵੀ ਹੈ ਜੋ ਅਸਲ ਵਿਚ ਡਾਗ ਲਵਰ ਕਹਿਲਾਉਣ ਦੇ ਲਾਇਕ ਹੈ। ਅਨੀਸ਼ਾ ਇਕ ਅਜਿਹੀ ਡਾਗ ਲਵਰ ਹੈ ਜੋ ਮਹਿੰਗੇ ਤੇ ਉੱਚੀ ਨਸਲ ਦੇ ਕੁੱਤਿਆਂ ਨੂੰ ਪਾਲਣ ਦੀ ਜਗ੍ਹਾ ਨਵੀਂ ਸੋਚ ਦੇ ਤਹਿਤ ਆਪਣੀ ਗਲੀ ਦੇ ਉਨ੍ਹਾਂ ਕੁੱਤਿਆਂ ਨੂੰ ਪਾਲ ਰਹੀ ਹੈ, ਜਿਨ੍ਹਾਂ ਨੂੰ ਲੋਕ ਆਵਾਰਾ ਕਹਿ ਕੇ ਛੱਡ ਦਿੰਦੇ ਹਨ।
ਇਕ ਪਿੱਲੇ ਦੀ ਤੜਫ ਨੇ ਜਗਾਈ ਨਹੀਂ ਸੋਚ : ਅਨੀਸ਼ਾ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਦੇ ਘਰ ਦੇ ਕੋਲ ਹੀ ਇਕ ਆਵਾਰਾ ਕੁੱਤੀ ਨੇ ਬੱਚੇ ਦਿੱਤੇ ਸੀ। ਇਕ ਦਿਨ ਇਕ ਮੋਟਰਸਾਈਕਲ 'ਤੇ ਸਵਾਰ 3 ਮਨਚਲੇ ਨੌਜਵਾਨਾਂ ਨੇ ਇਕ ਪਿੱਲੇ ਨੂੰ ਆਪਣੀ ਬਾਈਕ ਦੇ ਹੇਠਾਂ ਕੁਚਲ ਦਿੱਤਾ। ਪਿੱਲਾ ਤੜਫਦਾ ਹੋਇਆ ਅਨੀਸ਼ਾ ਦੇ ਘਰ ਦੇ ਗੇਟ ਦੇ ਅੱਗੇ ਪਹੁੰਚ ਗਿਆ। ਉਸ ਨੂੰ ਤੜਫਦਾ ਦੇਖ ਅਨੀਸ਼ਾ ਤੇ ਉਸ ਦੀ ਸਹੇਲੀ ਹੇਮਾ ਨੇ ਉਸ ਦਾ ਇਲਾਜ ਕਰਨਾ ਚਾਹਿਆ ਪਰ ਅਗਲੇ ਦਿਨ ਹੀ ਉਹ ਪਿੱਲਾ ਮਰ ਗਿਆ, ਜਿਸ ਤੋਂ ਬਾਅਦ ਅਨੀਸ਼ਾ ਦੇ ਦਿਲ ਵਿਚ ਉਨ੍ਹਾਂ ਕੁੱਤਿਆਂ ਦੀ ਦੇਖਭਾਲ ਕਰਨ ਦਾ ਜਜ਼ਬਾ ਜਾਗਿਆ।
ਗਲੀ ਦੇ ਕੁੱਤਿਆਂ ਨੂੰ ਮਿਲਿਆ ਘਰ : ਅਨੀਸ਼ਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਸ ਕੁੱਤੀ ਨੂੰ ਘਰ ਲੈ ਆਈ ਤੇ ਉਸ ਦੇ ਪਿੱਲਿਆਂ ਨੂੰ ਵੀ ਘਰ ਵਿਚ ਹੀ ਰੱਖ ਲਿਆ। ਇਸ ਦੌਰਾਨ ਹੋਰ ਦੋ ਪਿੱਲੇ ਤਾਂ ਮਰ ਗਏ ਪਰ ਜੋ ਦੋ ਬਚੇ ਉਨ੍ਹਾਂ ਨੂੰ ਤੇ ਉਸ ਦੀ ਮਾਂ ਨੂੰ ਅਨੀਸ਼ਾ ਨੇ ਬਹੁਤ ਸ਼ਾਨਦਾਰ ਤਰੀਕੇ ਨਾਲ ਪਾਲਿਆ। ਉਨ੍ਹਾਂ ਦਾ ਪੂਰਾ ਟੀਕਾਕਰਨ ਕਰਵਾਇਆ। ਉਸ ਤੋਂ ਬਾਅਦ ਜਿਵੇਂ ਲੋਕ ਆਪਣੇ ਮਹਿੰਗੇ ਤੇ ਚੰਗੀ ਨਸਲ ਦੇ ਕੁੱਤਿਆਂ ਨੂੰ ਵਧੀਆ ਤੋਂ ਵਧੀਆ ਭੋਜਨ ਦਿੰਦੇ ਹਨ, ਉਸੇ ਤਰ੍ਹਾਂ ਅਨੀਸ਼ਾ ਨੇ ਵੀ ਕੁੱਤਿਆਂ ਨੂੰ ਵਧੀਆ ਤੋਂ ਵਧੀਆ ਭੋਜਨ ਦਿੱਤਾ ਤੇ ਪੈੱਟ ਸ਼ਾਪ ਦੇ ਅੰਮ੍ਰਿਤਜੋਤ ਤੇ ਇੰਦਰਜੋਤ ਦੀ ਗਾਈਡੈਂਸ ਨਾਲ ਇਨ੍ਹਾਂ ਨੂੰ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਜੋ ਲੋਕ ਆਪਣੇ ਪਾਲਤੂ ਕੁੱਤਿਆਂ ਨੂੰ ਦਿੰਦੇ ਹਨ।
ਜੱਜ ਦੇ ਘਰ ਕੁੜੀ ਦੀ ਰਹੱਸਮਈ ਹਾਲਾਤ 'ਚ ਮੌਤ (ਵੀਡੀਓ)
NEXT STORY