ਨਵੀਂ ਦਿੱਲੀ- ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਖਿਲਾਫ ਹਿੰਸਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਅਤੇ ਐਲਾਨ ਕੀਤਾ ਕਿ ਸੰਕਟ ਦੀ ਸਥਿਤੀ 'ਚ ਔਰਤਾਂ ਦੀ ਮਦਦ ਕਰਨ ਲਈ 'ਵਨ ਸਟਾਪ ਸੈਂਟਰ' ਅਤੇ 'ਮੋਬਾਈਲ ਹੈਲਪਲਾਈਨਾਂ' ਦੀ ਸਥਾਪਨਾ ਕੀਤੀ ਜਾਵੇਗੀ।
ਮਹਿਲਾ ਦਿਵਸ 'ਤੇ ਇਕ ਸੰਦੇਸ਼ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਔਰਤਾਂ ਦੇ ਸਾਹਸ ਨੂੰ ਸਲਾਮ ਕਰਦਾ ਹਾਂ। ਅੱਜ ਅਸੀਂ ਔਰਤਾਂ ਨੂੰ ਸਾਡੇ ਵਿਕਾਸ ਦੀ ਯਾਤਰਾ ਦਾ ਸਮਾਨ ਅਤੇ ਹਿੱਸਾ ਬਣਾਉਣ ਦਾ ਸੰਕਲਪ ਫਿਰ ਤੋਂ ਦੋਹਰਾਉਂਦੇ ਹਾਂ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਔਰਤਾਂ ਖਿਲਾਫ ਅਪਰਾਧ ਦੀਆਂ ਘਟਨਾਵਾਂ ਦੇ ਬਾਰੇ 'ਚ ਸੁਣਦੇ ਹਾਂ ਤਾਂ ਸਾਡੇ ਸਿਰ ਸ਼ਰਮ ਨਾਲ ਝੁਕ ਜਾਂਦੇ ਹਨ। ਸਾਨੂੰ ਔਰਤਾਂ ਖਿਲਾਫ ਹਰ ਤਰ੍ਹਾਂ ਦੇ ਮਤਭੇਦ ਅਤੇ ਅਨਿਆਂ ਨੂੰ ਖਤਮ ਕਰਨ ਲਈ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਾ ਹੋਵੇਗਾ।
...ਬਸ ਉਹ ਇਕ ਗਲਤੀ ਮਹਿੰਗੀ ਪਈ ਮਿਲਖਾ ਸਿੰਘ ਨੂੰ
NEXT STORY