ਕਿਸੇ ਸ਼ਾਇਰ ਦੀਆਂ ਇਹ ਲਾਈਨਾਂ 'ਖੁਦੀ ਕੋ ਕਰ ਬੁਲੰਦ ਇਤਨਾ ਕਿ ਖੁਦਾ ਬੰਦੇ ਸੇ ਖੁਦ ਪੂਛੇ ਤੇਰੀ ਰਜ਼ਾ ਕਯਾ ਹੈ' ਅੱਜ ਵੀ ਵਿਸ਼ਵ ਪ੍ਰਸਿੱਧ ਦੌੜਾਕ ਮਿਲਖਾ ਸਿੰਘ 'ਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਬਚਪਨ ਤੋਂ ਅੱਜ ਤਕ ਉਹ ਆਪਣੀ ਜ਼ਿੰਦਗੀ 'ਚ ਲਗਾਤਾਰ ਦੌੜਦੇ ਹੀ ਚਲੇ ਆ ਰਹੇ ਹਨ। ਇਨ੍ਹਾਂ ਨੂੰ ਕਈ ਵਾਰ ਅਨੇਕਾਂ ਰਾਸ਼ਟਰੀ ਅਤੇ ਕੌਮਾਂਤਰੀ ਪੁਰਸਕਾਰ ਵੀ ਪ੍ਰਾਪਤ ਹੋ ਚੁੱਕੇ ਹਨ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਮੁੱਖ ਅੰਸ਼ :
ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁੱਝ ਦੱਸੋ?
¸ਪਾਕਿਸਤਾਨ ਦੇ ਮੁਜ਼ੱਫਰਗੜ੍ਹ ਜ਼ਿਲੇ 'ਚ ਗੋਬਿੰਦਪੁਰਾ ਮੇਰਾ ਪਿੰਡ ਸੀ। ਇਸ ਪਿੰਡ ਦੇ ਦੋ ਲੜਕੇ ਹੀ ਸਕੂਲ ਜਾਂਦੇ ਸਨ। ਉਨ੍ਹਾਂ ਵਿਚੋਂ ਇਕ ਮੈਂ ਸੀ। ਸਕੂਲ ਵੀ ਸਾਡਾ ਇਕ ਮਸਜਿਦ ਵਿਚ ਲੱਗਦਾ ਸੀ ਜੋ ਸਾਡੇ ਪਿੰਡ ਤੋਂ ਪੰਜ ਕਿਲੋਮੀਟਰ ਦੂਰ ਸੀ। ਸ਼ੁਰੂ ਵਿਚ ਮੈਂ ਸਿਰਫ ਉਰਦੂ 'ਚ ਸਿੱਖਿਆ ਹਾਸਲ ਕੀਤੀ।
ਚਾਰ ਵਾਰ ਦੀ ਅਸਫਲਤਾ ਤੋਂ ਬਾਅਦ ਵੀ ਤੁਹਾਨੂੰ ਫੌਜ 'ਚ ਨੌਕਰੀ ਕਿਵੇਂ ਮਿਲੀ?
¸ਮੈਂ ਆਪਣੇ ਦੇਸ਼ ਦੀ ਵੰਡ ਦਾ ਅਸਹਿਣਯੋਗ ਦਰਦ ਝੱਲਿਆ ਹੈ। ਉਸ ਸਮੇਂ ਮੇਰੀ ਉਮਰ ਲਗਭਗ 19 ਸਾਲ ਸੀ। ਉਦੋਂ ਮੇਰੇ ਪਿੰਡ 'ਤੇ ਵੀ ਹਮਲਾ ਹੋਇਆ ਸੀ। ਮੈਂ ਕਿਸੇ ਤਰ੍ਹਾਂ ਨਾਲ ਦਿੱਲੀ ਰੇਲਵੇ ਸਟੇਸ਼ਨ ਤਕ ਪੁੱਜਾ ਸੀ। ਕਈ ਦਿਨਾਂ ਤਕ ਫੌਜ 'ਚ ਆਸ਼ਰਿਤ ਰਹਿਣ ਤੋਂ ਬਾਅਦ ਮੈਂ ਇਕ ਦੁਕਾਨ 'ਤੇ ਕੰਮ ਕਰਨਾ ਸ਼ੁਰੂ ਕੀਤਾ। ਉਥੇ ਮੇਰੇ ਕਈ ਦੋਸਤ ਬਣ ਗਏ। ਮੇਰੇ ਇਕ ਚਾਚਾ ਫੌਜ ਵਿਚ ਸਨ। ਮੈਂ ਆਪਣੇ ਦੋਸਤਾਂ ਨਾਲ ਮਿਲ ਕੇ ਫੌਜ ਵਿਚ ਭਰਤੀ ਹੋਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿਤੀਆਂ। ਮੈਂ ਚਾਰ ਵਾਰ ਅਸਫਲ ਹੋਇਆ। ਅਖੀਰ 1951 ਵਿਚ ਫੌਜ 'ਚ ਭਰਤੀ ਹੋ ਗਿਆ।
ਫੌਜ 'ਚ ਰਹਿ ਕੇ ਤੁਸੀਂ ਇਕ ਦੌੜਾਕ ਕਿਵੇਂ ਬਣ ਗਏ?
¸ਦਰਅਸਲ ਫੌਜ 'ਚ ਸਾਨੂੰ ਖੂਬ ਦੌੜਾਇਆ ਜਾਂਦਾ ਸੀ। ਸ਼ੁਰੂ 'ਚ ਤਾਂ ਮੇਰੇ ਪੇਟ 'ਚ ਦਰਦ ਹੋਣ ਲੱਗਾ। ਬਾਅਦ 'ਚ ਮੈਨੂੰ ਦੌੜਨ ਦੇ ਕਈ ਟਿਪਸ ਦਿਤੇ ਗਏ। ਇਸ ਤੋਂ ਬਾਅਦ ਮੈਨੂੰ ਕਾਮਨਵੈਲਥ ਗੇਮਜ਼ 'ਚ 400 ਮੀਟਰ ਰਿਲੇਅ ਦੌੜ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ ਅਤੇ ਇਸ ਤਰ੍ਹਾਂ ਮੈਂ ਇਕ ਦੌੜਾਕ ਬਣ ਗਿਆ।
ਤੁਸੀਂ 1960 ਓਲੰਪਿਕ 'ਚ ਆਪਣਾ ਟੀਚਾ ਹਾਸਲ ਕਰਨ ਤੋਂ ਕਿਵੇਂ ਖੁੰਝ ਗਏ?
¸ਜਦੋਂ ਮੈਂ ਰੋਮ ਓਲੰਪਿਕ (1960) ਵਿਚ ਹਿੱਸਾ ਲੈਣ ਗਿਆ ਉਦੋਂ ਤਕ ਲੋਕ ਮੇਰੇ ਨਾਂ ਤੋਂ ਜਾਣੂ ਹੋ ਚੁੱਕੇ ਸਨ। ਸਾਰਿਆਂ ਨੂੰ ਭਰੋਸਾ ਸੀ ਕਿ ਤਮਗਾ ਮੈਂ ਹੀ ਜਿੱਤਾਂਗਾ। ਮੈਂ ਵੀ ਪੂਰੀ ਤਰ੍ਹਾਂ ਨਾਲ ਆਸਵੰਦ ਸੀ। ਉਨ੍ਹੀਂ ਦਿਨੀਂ ਸੈਮੀ ਫਾਈਨਲ ਤੋਂ ਬਾਅਦ ਦੋ ਦਿਨ ਦੀ ਛੁੱਟੀ ਦੇ ਦਿਤੀ ਗਈ। ਉਸ ਤੋਂ ਬਾਅਦ ਫਾਈਨਲ 'ਚ ਜਦੋਂ ਮੈਂ ਦੌੜਿਆ ਤਾਂ ਮੈਂ ਪਿੱਛੇ ਮੁੜ ਕੇ ਦੇਖਣ ਦੀ ਗਲਤੀ ਕਰ ਦਿਤੀ ਉਸ ਦੇ ਨਾਲ ਹੀ ਕਿਸਮਤ ਨੇ ਵੀ ਮੈਨੂੰ ਪਿੱਛੇ ਧੱਕ ਦਿਤਾ ਅਤੇ ਇਨ੍ਹਾਂ ਹੀ ਪਲਾਂ 'ਚ ਹੋਰ ਲੋਕ ਮੇਰੇ ਤੋਂ ਅੱਗੇ ਨਿਕਲ ਗਏ ਅਤੇ ਮੇਰੇ ਹੱਥ ਤਿੰਨ ਤਮਗਿਆਂ ਤੋਂ ਪਿੱਛੇ ਰਹਿ ਗਏ ਅਤੇ ਮੈਂ ਚੌਥੇ ਨੰਬਰ 'ਤੇ ਖਿਸਕ ਗਿਆ।
¸ਦੁਰਗਾ ਪ੍ਰਸਾਦ ਸ਼ੁਕਲ 'ਆਜ਼ਾਦ'
ਸਰਕਾਰ ਦੀ 'ਪ੍ਰਸ਼ਾਦ' ਸਕੀਮ 'ਚ ਜ਼ਿਲਾ ਅੰਮ੍ਰਿਤਸਰ ਵੀ ਸ਼ਾਮਲ
NEXT STORY